ਨਵੀਆਂ ਖੋਜਾਂ, ਸਰਵੇਖਣ ਅਤੇ ਹੋਰ ਬਹੁਤ ਕੁਝ!

No images? Click here

 
GenV ਖਬਰਾਂ ਦਾ ਸਿਰਲੇਖ

ਇਹ ਨਿਊਜ਼ਲੈਟਰ ਹੁਣ ਇਸ ਵਿੱਚ ਉਪਲਬਧ ਹੈ: English, Arabic (العربية), Burmese (မြန်မာဘာသာ), Dari (دری), Punjabi (ਪੰਜਾਬੀ), Simplified Chinese (中文普通话), Vietnamese (Tiếng Việt)! ਇੱਥੇ ਸਾਡੀ ਵੈਬਸਾਈਟ ਤੇ GenV ਖ਼ਬਰਾਂ ਦੇਖੋ।

ਇਹ ਨਿਊਜ਼ਲੈਟਰ ਹੁਣ ਹੋਰ ਭਾਸ਼ਾਵਾਂ ਵਿੱਚ ਉਪਲਬਧ ਹੈ!

 GenV ਨਿਊਜ਼  ਸਰਦੀਆਂ 2025

ਸਾਡੇ ਵਿਗਿਆਨਕ ਨਿਰਦੇਸ਼ਕ ਵਲੋਂ ਸੁਨੇਹਾ 

GenV ਵੱਲੋਂ ਸਰਦੀਆਂ ਦੀ ਨਿੱਘੀ ਨਮਸਤੇ! ਇਸ GenV ਨਿਊਜ਼ ਵਿੱਚ, ਤੁਹਾਨੂੰ ਸਰਵੇਖਣ ਦੇ ਨਤੀਜਿਆਂ 'ਤੇ ਇੱਕ ਝਾਤ ਮਿਲੇਗੀ, ਤੁਸੀਂ ਬੱਚਿਆਂ ਲਈ ਭੋਜਨ 'ਤੇ ਇੱਕ ਨਵੇਂ 'ਫੋਕਸ' ਸਰਵੇਖਣ ਬਾਰੇ ਸੁਣੋਗੇ, ਜਾਣੋਗੇ ਕਿ ਤੁਸੀਂ ਸੁਣਨ ਸ਼ਕਤੀ ਵਿੱਚ ਕਮੀ ਨੂੰ ਸਮਝਣ ਵਿੱਚ ਕਿਵੇਂ ਮਦਦ ਕਰ ਰਹੇ ਹੋ, ਅਤੇ ਹੋਰ ਵੀ ਬਹੁਤ ਕੁਝ ਮਿਲੇਗਾ। 

ਪਰ ਪਹਿਲਾਂ: ਹਰ ਬੱਚਾ ਆਪਣੇ ਤਰੀਕੇ ਨਾਲ ਵਧਦਾ ਹੈ। ਤੁਸੀਂ ਸ਼ਾਇਦ ਪਹਿਲਾਂ ਹੀ ਵੱਡੀਆਂ ਤਬਦੀਲੀਆਂ ਦੇਖੀਆਂ ਹੋਣਗੀਆਂ - ਤੁਹਾਡਾ ਬੱਚਾ ਕਿਵੇਂ ਹਿੱਲਦਾ ਹੈ, ਬੋਲਦਾ ਹੈ, ਸਿੱਖਦਾ ਹੈ, ਖੇਡਦਾ ਹੈ ਅਤੇ ਭਾਵਨਾਵਾਂ ਨਾਲ ਨਜਿੱਠਦਾ ਹੈ। ਕਦਮ-ਦਰ-ਕਦਮ, ਇਹ ਧਾਗੇ ਇਕੱਠੇ ਹੋ ਕੇ 2020 ਦੇ ਦਹਾਕੇ ਦੇ ਅਖੀਰ ਤੱਕ 'ਸਕੂਲ ਲਈ ਤਿਆਰ' ਹੋਣ ਵਿੱਚ ਉਹਨਾਂ ਦੀ ਮਦਦ ਕਰਦੇ ਹਨ।

GenV ਵੀ ਵੱਧ ਰਿਹਾ ਹੈ। ਤੁਹਾਡੇ ਸਰਵੇਖਣ, ਤੁਹਾਡੇ ਨਮੂਨੇ, ਲਿੰਕ ਕੀਤਾ ਗਿਆ ਡੇਟਾ, ਭਾਗੀਦਾਰ ਅਧਿਐਨ, ਅਤੇ ਇਹਨਾਂ ਸਭ ਨੂੰ ਸਟੋਰ ਕਰਨ ਅਤੇ ਵਰਤਣ ਲਈ ਇੱਕ ਸੁਰੱਖਿਅਤ ਜਗ੍ਹਾ – ਇਹ ਸਭ GenV ਦੇ ਧਾਗੇ ਹਨ। 2020 ਦੇ ਦਹਾਕੇ ਦੇ ਅਖੀਰ ਤੱਕ, ਉਹ ਖੋਜ ਅਤੇ ਕਾਰਵਾਈ ਲਈ ਇੱਕ ਸ਼ਕਤੀਸ਼ਾਲੀ ਸਰੋਤ ਬਣ ਜਾਣਗੇ। ਬਚਪਨ ਵਾਂਗ, ਇਸ ਵਿੱਚ ਸਮਾਂ ਲੱਗਦਾ ਹੈ, ਅਤੇ ਹਰ ਹਿੱਸਾ ਮਾਇਨੇ ਰੱਖਦਾ ਹੈ। ਅਸੀਂ ਭਵਿੱਖ ਦੇ ਨਿਊਜ਼ਲੈਟਰਾਂ ਵਿੱਚ ਹੋਰ ਜਾਣਕਾਰੀ ਸਾਂਝੀ ਕਰਾਂਗੇ। 

ਸਾਨੂੰ ਇਸ ਸਾਲ ਦੇ ਸ਼ੁਰੂ ਵਿੱਚ GenV ਮਾਂ ਸਾਦਾ ਅਤੇ ਉਸਦੀ ਧੀ ਮਾਇਆ (ਉਮਰ 2) ਨਾਲ Herald Sun ਵਿੱਚ ਦਰਸਾਏ ਜਾਣ 'ਤੇ ਬਹੁਤ ਖੁਸ਼ੀ ਹੋਈ।  ਅਸੀਂ ਹਾਲ ਹੀ ਵਿੱਚ ਵੀ ਉਨ੍ਹਾਂ ਨਾਲ ਮੁਲਾਕਾਤ ਕੀਤੀ। ਇਹ ਸੁਣ ਕੇ ਬਹੁਤ ਖੁਸ਼ੀ ਹੁੰਦੀ ਹੈ ਕਿ ਤੁਹਾਡੇ ਛੋਟੇ ਬੱਚੇ ਕਿਵੇਂ ਵਧ ਰਹੇ ਹਨ, ਮਾਪਿਆਂ ਵਜੋਂ ਤੁਹਾਡੇ ਲਈ ਕੀ ਮਾਇਨੇ ਰੱਖਦਾ ਹੈ, ਅਤੇ ਤੁਹਾਡੇ GenV ਅਨੁਭਵ ਕਿਹੋ ਜਿਹੇ ਰਹੇ ਹਨ। ਤੁਸੀਂ ਸਾਦਾ ਦੀ ਗੱਲ ਇੱਥੇ ਸੁਣ ਸਕਦੇ ਹੋ।  

ਅਤੇ ਕੁਝ ਵੱਡੇ ਮੀਲ ਪੱਥਰ: GenV ਪਰਿਵਾਰਾਂ ਨੇ ਹੁਣ 100,000 ਤੋਂ ਵੱਧ GenV ਅਤੇ Me ਸਰਵੇਖਣ ਪੂਰੇ ਕਰ ਲਏ ਹਨ ਅਤੇ ਲਗਭਗ 10,000 ਬੱਚਿਆਂ ਦੇ ਟੱਟੀ ਦੇ ਨਮੂਨੇ ਦਿੱਤੇ ਹਨ। ਬਹੁਤ-ਬਹੁਤ ਧੰਨਵਾਦ! ਹਰ ਕਿਸੇ ਦਾ GenV ਸਫ਼ਰ ਵੱਖਰਾ ਹੈ, ਅਤੇ ਪਰਿਵਾਰ ਰੁੱਝੇ ਹੁੰਦੇ ਹਨ - ਅਸੀਂ ਤੁਹਾਡੇ ਵੱਲੋਂ ਕੀਤੀ ਹਰ GenV ਗਤੀਵਿਧੀ ਦੀ ਕਦਰ ਕਰਦੇ ਹਾਂ। ਕੋਈ ਸਰਵੇਖਣ ਖੁੰਝ ਗਿਆ ਹੈ? ਕੋਈ ਗੱਲ ਨਹੀਂ - ਤੁਸੀਂ ਹਮੇਸ਼ਾ ਅਗਲਾ ਸਰਵੇਖਣ ਪੂਰਾ ਕਰ ਸਕਦੇ ਹੋ।

ਸਾਨੂੰ ਇਸ ਗੱਲ ਦੀ ਵੀ ਖੁਸ਼ੀ ਹੈ ਕਿ ਪਹਿਲਾ GenV ਅਤੇ Me ਸਰਵੇਖਣ ਹੁਣ ਉਨ੍ਹਾਂ ਪਰਿਵਾਰਾਂ ਲਈ ਉਪਲਬਧ ਹੈ ਜੋ 2020 ਦੇ ਅਖੀਰ ਅਤੇ 2021 ਦੇ ਸ਼ੁਰੂ ਵਿੱਚ ਸ਼ਾਮਲ ਹੋਏ ਸਨ। ਇਸ ਵਿੱਚ ਸਾਡੀ ਉਮੀਦ ਨਾਲੋਂ ਜ਼ਿਆਦਾ ਸਮਾਂ ਲੱਗਿਆ, ਪਰ ਅਸੀਂ ਤੁਹਾਡੇ ਤੋਂ ਸੁਣਨਾ ਸ਼ੁਰੂ ਕਰਨ ਲਈ ਉਤਸ਼ਾਹਿਤ ਹਾਂ। 

ਸ਼ੁਭ ਕਾਮਨਾਵਾਂ ਦੇ ਨਾਲ,
ਪ੍ਰੋਫੈਸਰ ਮੇਲਿਸਾ ਵੇਕ (Melissa Wake) - GenV ਵਿਗਿਆਨਕ ਨਿਰਦੇਸ਼ਕ

 
ਇੱਕ ਦੂਜੇ ਦੇ ਹੱਥ ਫੜੇ ਹੋਏ ਲੋਕਾਂ ਦਾ ਇੱਕ ਸਤਰੰਗੀ ਸਮੂਹ
 

GenV ਭਾਗੀਦਾਰ ਸਲਾਹਕਾਰ ਪੈਨਲ - GenV ਦੇ ਭਵਿੱਖ ਨੂੰ ਆਕਾਰ ਦੇਣ ਵਿੱਚ ਸਾਡੀ ਮਦਦ ਕਰੋ - ਆਪਣੀ ਭਾਸ਼ਾ ਵਿੱਚ!

ਅਸੀਂ ਸਾਡੇ GenV ਭਾਗੀਦਾਰ ਸਲਾਹਕਾਰੀ ਪੈਨਲ ਵਿੱਚ ਸ਼ਾਮਲ ਹੋਣ ਲਈ [ਪੰਜਾਬੀ] ਬੋਲਣ ਵਾਲੇ ਮਾਪਿਆਂ ਦੀ ਭਾਲ ਕਰ ਰਹੇ ਹਾਂ। ਇਹ ਪੈਨਲ ਤੁਹਾਨੂੰ ਇਹ ਦੱਸਣ ਦਾ ਮੌਕਾ ਦਿੰਦਾ ਹੈ ਕਿ ਅਸੀਂ ਕੀ ਵਧੀਆ ਕਰ ਰਹੇ ਹਾਂ, ਅਸੀਂ ਕੀ ਬਿਹਤਰ ਕਰ ਸਕਦੇ ਹਾਂ, ਅਤੇ ਸਾਨੂੰ GenV ਕਿਵੇਂ ਚਲਾਉਣਾ ਚਾਹੀਦਾ ਹੈ।

ਇੱਥੇ ਹੋਰ ਜਾਣੋ ਅਤੇ ਸਾਈਨ ਅੱਪ ਕਰੋ
 

GenV ਅਤੇ Me: ਜੋ ਤੁਸੀਂ ਸਾਨੂੰ ਦੱਸਿਆ…

GenV ਮਾਪਿਆਂ ਨੇ 100,000 ਤੋਂ ਵੱਧ About You ਸਰਵੇਖਣ ਭਰੇ ਹਨ। ਕਿੰਨੀ ਵੱਡੀ ਪ੍ਰਾਪਤੀ!

ਜਦੋਂ ਬੱਚੇ 6 ਮਹੀਨੇ ਦੇ ਸਨ ਤਾਂ ਮਾਪਿਆਂ ਨੇ ਸਾਨੂੰ ਜੋ ਦੱਸਿਆ ਸੀ, ਉਸਦੀ ਇੱਕ ਝਲਕ ਇੱਥੇ ਹੈ: 

  • 85% ਬੱਚਿਆਂ ਦਾ ਹਰ ਰੋਜ਼ ਟਮੀ ਟਾਈਮ (ਪੇਟ ਭਾਰ ਲੇਟਣ ਦਾ ਸਮਾਂ) ਹੁੰਦਾ ਸੀ। ਟਮੀ ਟਾਈਮ ਬੱਚੇ ਦੀ ਤਾਕਤ ਵਧਾ ਸਕਦਾ ਹੈ – ਇਹ ਸੰਵੇਦੀ ਅਤੇ ਦ੍ਰਿਸ਼ਟੀ ਸੰਬੰਧੀ ਵਿਕਾਸ ਲਈ ਵੀ ਬਹੁਤ ਵਧੀਆ ਹੈ। 
  • ਲਗਭਗ ਅੱਧੇ GenV ਬੱਚਿਆਂ ਨੂੰ ਸਿਰਫ਼ ਛਾਤੀ ਦਾ ਦੁੱਧ ਦਿੱਤਾ ਗਿਆ, 30% ਨੂੰ ਸਿਰਫ਼ ਸ਼ਿਸ਼ੂ ਫਾਰਮੂਲਾ ਦਿੱਤਾ ਗਿਆ, ਅਤੇ 20% ਨੂੰ ਛਾਤੀ ਦਾ ਦੁੱਧ ਅਤੇ ਫਾਰਮੂਲਾ ਦੋਵੇਂ ਦਿੱਤੇ ਗਏ। 
ਇਕੱਠੇ ਕਿਤਾਬ ਪੜ੍ਹਦੇ ਹੋਏ ਮਾਂ ਅਤੇ ਬੱਚਾ

ਕੁਝ ਮਾਪਿਆਂ ਨੇ ਸਾਨੂੰ ਦੱਸਿਆ ਕਿ ਸਾਡੇ ਫੀਡਿੰਗ ਸੰਬੰਧੀ ਸਵਾਲ ਉਨ੍ਹਾਂ ਦੇ ਤਜ਼ਰਬਿਆਂ ਨੂੰ ਨਹੀਂ ਦਰਸਾਉਂਦੇ, ਇਸ ਲਈ ਅਸੀਂ ਉਨ੍ਹਾਂ ਨੂੰ ਬਦਲ ਦਿੱਤਾ। ਅਸੀਂ ਮਾਪਿਆਂ ਦੀ ਸਾਰੀ ਫੀਡਬੈਕ ਦੀ ਸਮੀਖਿਆ ਕਰਦੇ ਹਾਂ – ਸਾਨੂੰ ਦੱਸਦੇ ਰਹੋ ਕਿ ਅਸੀਂ ਕਿਵੇਂ ਬਿਹਤਰ ਕਰ ਸਕਦੇ ਹਾਂ।   

ਕੀ ਤੁਸੀਂ ਸਾਨੂੰ ਹੁਣ ਆਪਣੇ ਬੱਚੇ ਦੇ ਪੋਸ਼ਣ ਬਾਰੇ ਦੱਸਣਾ ਚਾਹੁੰਦੇ ਹੋ?
ਅਸੀਂ ਹੁਣੇ ਹੀ ਇੱਕ ਵਾਰ ਕੀਤਾ ਜਾਣ ਵਾਲਾ 'ਫੋਕਸ' ਸਰਵੇਖਣ ਭੇਜਿਆ ਹੈ - ਵੇਰਵਿਆਂ ਲਈ ਹੇਠਾਂ ਦੇਖੋ।

 

ਸ਼ਿਸ਼ੂ ਅਤੇ ਬੱਚੇ ਦਾ ਭੋਜਨ ਸਰਵੇਖਣ

ਭੋਜਨ ਸਾਡੀ ਜ਼ਿੰਦਗੀ ਦਾ ਇੱਕ ਮਹੱਤਵਪੂਰਨ ਹਿੱਸਾ ਹੈ। ਸਾਡੀਆਂ ਸੁਪਰਮਾਰਕੀਟਾਂ ਸ਼ਿਸ਼ੂਆਂ ਅਤੇ ਛੋਟੇ ਬੱਚਿਆਂ ਲਈ ਬਹੁਤ ਸਾਰੇ ਤਿਆਰ ਭੋਜਨ ਵੇਚਦੀਆਂ ਹਨ – ਜਿਵੇਂ ਕਿ ਪਾਊਚ ਅਤੇ ਸਨੈਕਸ। ਅਸੀਂ ਇਨ੍ਹਾਂ ਭੋਜਨਾਂ ਨਾਲ ਰਹੇ ਤੁਹਾਡੇ ਅਨੁਭਵ ਸੁਣਨਾ ਚਾਹੁੰਦੇ ਹਾਂ।

ਅਸੀਂ ਹਾਲ ਹੀ ਵਿੱਚ ਤੁਹਾਨੂੰ ਜਾਂ ਤੁਹਾਡੇ ਬੱਚੇ ਦੇ ਦੂਜੇ ਮਾਤਾ/ਪਿਤਾ ਨੂੰ ਇੱਕ ਛੋਟਾ ਜਿਹਾ 'ਫੋਕਸ' ਸਰਵੇਖਣ ਭੇਜਿਆ ਸੀ। ਇਸਦਾ ਨਾਮ 'ਤੁਹਾਡੇ ਬੱਚੇ ਦੇ ਭੋਜਨ ਬਾਰੇ' ਹੈ, ਅਤੇ ਇਹ ਆਮ GenV ਅਤੇ Me ਸਰਵੇਖਣ ਤੋਂ ਵੱਖਰਾ ਹੈ। ਜੇਕਰ ਤੁਸੀਂ ਇਹ ਪਹਿਲਾਂ ਹੀ ਕਰ ਚੁੱਕੇ ਹੋ ਤਾਂ ਧੰਨਵਾਦ। ਜੇ ਨਹੀਂ - ਅਸੀਂ ਉਮੀਦ ਕਰਦੇ ਹਾਂ ਕਿ ਤੁਸੀਂ ਇਸਦੇ ਲਈ ਸਮਾਂ ਕੱਢ ਸਕੋਗੇ। 

 
ਬੱਚਿਆਂ ਦੇ ਭੋਜਨ ਵਾਲੇ ਦੋ ਪਾਊਚ

ਤੁਹਾਡੇ ਜਵਾਬ ਖੋਜਕਰਤਾਵਾਂ ਨੂੰ ਇਹ ਸਿੱਖਣ ਵਿੱਚ ਮਦਦ ਕਰਨਗੇ: 

  • ਪਰਿਵਾਰ ਸਟੋਰ ਤੋਂ ਖਰੀਦੇ ਜਾਂਦੇ ਸ਼ਿਸ਼ੂਆਂ ਅਤੇ ਛੋਟੇ ਬੱਚਿਆਂ ਦੇ ਭੋਜਨ ਦੀ ਵਰਤੋਂ ਕਿਵੇਂ ਅਤੇ ਕਦੋਂ ਕਰਦੇ ਹਨ। 
  • ਉਤਪਾਦਾਂ ਨੂੰ ਚੁਣਦੇ ਸਮੇਂ ਮਾਪੇ ਕੀ ਦੇਖਦੇ ਹਨ - ਜਿਵੇਂ ਕਿ ਸਮੱਗਰੀ, ਆਸਾਨੀ ਜਾਂ ਕੀਮਤ। 
  • ਇਹ ਭੋਜਨ ਬੱਚਿਆਂ ਦੇ ਰੋਜ਼ਾਨਾ ਦੇ ਕੰਮਾਂ ਵਿੱਚ ਕਿਵੇਂ ਫਿੱਟ ਬੈਠਦੇ ਹਨ। 

ਇਹ ਇਹਨਾਂ ਭੋਜਨਾਂ ਨੂੰ ਬਣਾਉਣ ਅਤੇ ਵੇਚਣ ਦੇ ਨਵੇਂ ਨਿਯਮ ਬਣਾਉਣ ਬਾਰੇ ਜਾਣਕਾਰੀ ਦੇਣ ਵਿੱਚ ਮਦਦ ਕਰ ਸਕਦਾ ਹੈ। 

ਇੱਥੇ ਇਸ ਫੋਕਸ ਸਰਵੇਖਣ ਬਾਰੇ ਹੋਰ ਪੜ੍ਹੋ
 

ਸੁਣਨ ਦੇ ਅੰਕੜਿਆਂ ਤੋਂ ਸਿੱਖਣਾ

ਕੀ ਤੁਹਾਨੂੰ ਆਪਣੇ ਬੱਚੇ ਦੀ ਸੁਣਨ ਸ਼ਕਤੀ ਦੀ ਜਾਂਚ ਬਾਰੇ ਕੁਝ ਯਾਦ ਹੈ ਜਦੋਂ ਉਹ ਛੋਟਾ ਸੀ?  

ਵਿਕਟੋਰੀਅਨ ਇਨਫੈਂਟ ਹੀਅਰਿੰਗ ਸਕ੍ਰੀਨਿੰਗ ਪ੍ਰੋਗਰਾਮ (VIHSP), 98% ਬੱਚਿਆਂ ਦੀ ਜਨਮ ਤੋਂ ਤੁਰੰਤ ਬਾਅਦ ਜਾਂਚ ਕਰਦਾ ਹੈ। GenV ਨੇ VIHSP ਦੇ ਰਿਕਾਰਡਾਂ ਨਾਲ ਕਨੈਕਟ ਕੀਤਾ ਹੈ।  ਉਨ੍ਹਾਂ ਕੋਲ ਸੁਣਨ-ਸ਼ਕਤੀ ਸਬੰਧੀ ਜੋਖਮ ਕਾਰਕਾਂ ਅਤੇ ਜਾਂਚਾਂ ਤੋਂ ਨਤੀਜਿਆਂ ਵਰਗੀ ਜਾਣਕਾਰੀ ਹੈ।  ਜਦੋਂ GenV ਡੇਟਾ ਅਤੇ ਨਮੂਨਿਆਂ ਨਾਲ ਜੋੜਿਆ ਜਾਂਦਾ ਹੈ, ਤਾਂ ਖੋਜਕਰਤਾ ਸੁਣਨ-ਸ਼ਕਤੀ ਦੇ ਨੁਕਸਾਨ ਨੂੰ ਬਿਹਤਰ ਢੰਗ ਨਾਲ ਸਮਝ ਸਕਦੇ ਹਨ।

GenV ਅੱਖਰਾਂ ਨਾਲ ਕੋਆਹ ਜੈਸ ਦੇ ਗੋਡੇ 'ਤੇ ਬੈਠੀ ਹੋਈ ਹੈ

ਸਾਨੂੰ ਉਮੀਦ ਹੈ ਕਿ ਇਸ ਨਾਲ ਜੈਸ ਅਤੇ ਕੋਆਹ ਵਰਗੇ ਪਰਿਵਾਰਾਂ ਨੂੰ ਮਦਦ ਮਿਲੇਗੀ। ਕੋਆਹ ਦੀ ਵੱਡੀ ਭੈਣ, ਰੇਗੀ, ਜਨਮ ਤੋਂ ਹੀ ਬੋਲ਼ੀ ਸੀ, ਅਤੇ ਜੈਸ ਇੱਕ VIHSP ਸੁਣਨ-ਸ਼ਕਤੀ ਸਕ੍ਰੀਨਰ ਹੈ। ਜੈਸ ਅਤੇ ਉਸਦਾ ਪਰਿਵਾਰ GenV ਵਿੱਚ ਸ਼ਾਮਲ ਹੋਏ ਕਿਉਂਕਿ ...

“ਸਭ ਤੋਂ ਪਹਿਲਾਂ, ਇਹ ਆਸਾਨ ਸੀ, ਪਰ ਅਸੀਂ ਇਹ ਵੀ ਜਾਣਦੇ ਹਾਂ ਕਿ ਡੇਟਾ ਇਕੱਠਾ ਕਰਨਾ ਕਿੰਨਾ ਮਹੱਤਵਪੂਰਨ ਹੈ। ਸਾਡੇ ਲਈ ਸੁਣਨ ਸ਼ਕਤੀ ਦੇ ਨੁਕਸਾਨ ਦਾ ਸਾਡੇ ਪਰਿਵਾਰ 'ਤੇ ਬਹੁਤ ਵੱਡਾ ਪ੍ਰਭਾਵ ਪਿਆ ਹੈ। ਪਰਿਵਾਰਾਂ ਲਈ ਕੁਝ ਜਵਾਬ ਹੋਣਾ ਬਹੁਤ ਵੱਡੀ ਗੱਲ ਹੈ। ਜੇ GenV ਇਸ ਵਿੱਚ ਮਦਦ ਕਰ ਸਕਦੀ ਹੈ, ਤਾਂ ਇਹ ਬਹੁਤ ਵਧੀਆ ਹੈ!"

ਇੱਥੇ ਜੈਸ ਅਤੇ ਕੋਆਹ ਦੀ ਕਹਾਣੀ ਬਾਰੇ ਹੋਰ ਜਾਣੋ!
 

GenV ਦੇ ਸਿਤਾਰੇ - ਸ਼ਕੀਬਾ

ਗੋਲਡ ਸਟਾਰ
ਸ਼ਕੀਬਾ

ਸ਼ਮੂਲੀਅਤ ਅਤੇ ਵਿਭਿੰਨਤਾ GenV ਦੇ ਅਧਾਰ ਹਨ। ਸ਼ਕੀਬਾ ਨੂੰ ਮਿਲੋ, ਜਿਸਨੇ ਇਸਨੂੰ ਸੰਭਵ ਬਣਾਉਣ ਵਿੱਚ ਮਦਦ ਕੀਤੀ ਹੈ।

GenV ਦੇ ਸੱਭਿਆਚਾਰਕ ਵਿਭਿੰਨਤਾ ਪ੍ਰੋਜੈਕਟ ਅਫਸਰ ਵਜੋਂ, ਸ਼ਕੀਬਾ ਕਈ ਸੱਭਿਆਚਾਰਾਂ ਦੇ ਪਰਿਵਾਰਾਂ ਦੀ GenV ਵਿੱਚ ਹਿੱਸਾ ਲੈਣ ਵਿੱਚ ਮਦਦ ਕਰ ਰਹੀ ਹੈ। 

ਇੱਥੇ ਸੱਭਿਆਚਾਰਕ ਵਿਭਿੰਨਤਾ ਹਫ਼ਤੇ ਲਈ ਸਾਡਾ ਬਹੁ-ਭਾਸ਼ਾਈ ਵੀਡੀਓ ਦੇਖੋ! 

ਸ਼ਕੀਬਾ ਬਾਰੇ ਜਾਣਨ ਲਈ ਇੱਥੇ ਕਲਿੱਕ ਕਰੋ
 

ਸਿਬਲਿੰਗ (ਭੈਣ-ਭਰਾ) ਸਰਵੇਖਣ ਲਾਈਵ ਹੋ ਗਏ ਹਨ! 

ਕੀ ਤੁਸੀਂ ਜਾਣਦੇ ਹੋ ਕਿ GenV ਵਿੱਚ 900 ਤੋਂ ਵੱਧ ਪਰਿਵਾਰਾਂ ਦੇ ਇੱਕ ਤੋਂ ਵੱਧ ਬੱਚੇ ਹਨ?
ਸਾਡੇ ਸਿਸਟਮ ਨੂੰ ਦੋ ਜਾਂ ਵੱਧ ਬੱਚਿਆਂ ਲਈ ਤਿਆਰ ਹੋਣ ਵਿੱਚ ਥੋੜ੍ਹਾ ਸਮਾਂ ਲੱਗਿਆ ਹੈ। ਹੁਣ ਅਸੀਂ ਹਰੇਕ ਬੱਚੇ ਲਈ ਅਤੇ ਤੁਹਾਡੇ ਲਈ ਸਰਵੇਖਣ ਭੇਜ ਸਕਦੇ ਹਾਂ। ਕੀ 4 ਅਕਤੂਬਰ 2021 ਅਤੇ 3 ਅਕਤੂਬਰ 2023 ਦੇ ਵਿਚਕਾਰ ਤੁਹਾਡਾ ਕੋਈ ਹੋਰ ਬੱਚਾ ਪੈਦਾ ਹੋਇਆ ਹੈ - ਜੋ GenV ਵਿੱਚ ਨਹੀਂ ਹੈ?

ਸਾਨੂੰ ਦੱਸਣ ਲਈ ਇੱਥੇ ਕਲਿੱਕ ਕਰੋ, ਅਤੇ ਅਸੀਂ ਤੁਹਾਨੂੰ ਇੱਕ ਸੱਦਾ ਭੇਜਾਂਗੇ ਤਾਂ ਜੋ ਉਹ ਵੀ ਸ਼ਾਮਲ ਹੋ ਸਕਣ
 

ਸੁਆਲ ਜਾਂ ਫੀਡਬੈਕ ਹੈ? ਤੁਹਾਡੇ ਸੰਪਰਕ ਵੇਰਵੇ ਬਦਲ ਗਏ ਹਨ? ਕਿਰਪਾ ਕਰਕੇ ਇਸ ਤੇ GenV ਟੀਮ ਨਾਲ ਸੰਪਰਕ ਕਰੋ:

ਫੋਨ: 1800 GEN VVV (1800 436 888) 
ਈਮੇਲ:  genv@mcri.edu.au 
ਵੈਬਸਾਈਟ:  www.genv.org.au

ਸਾਡੇ ਸੋਸ਼ਲ ਮੀਡੀਆ ਰਾਹੀਂ GenV ਬਾਰੇ ਤਾਜ਼ਾ ਜਾਣਕਾਰੀ ਰੱਖੋ:

FacebookInstagramTwitterYouTube
GenV ਲੋਗੋ

GenV ਦੀ ਅਗਵਾਈ Murdoch Children’s Research Institute (MCRI) ਵੱਲੋਂ ਕੀਤੀ ਜਾਂਦੀ ਹੈ, ਇਸ ਨੂੰ ਦਿ ਰੋਇਲ ਚਿਲਡਰਨਜ਼ ਹਸਪਤਾਲ (Royal Children’s Hospital) ਅਤੇ ਦਿ ਯੂਨੀਵਰਸਿਟੀ ਆਫ਼ ਮੈਲਬੌਰਨ (The University of Melbourne) ਦਾ ਸਮਰਥਨ ਪ੍ਰਾਪਤ ਹੈ, ਅਤੇ ਪੌਲ ਰਾਮਸੇ ਫਾਊਂਡੇਸ਼ਨ (Paul Ramsay Foundation), ਵਿਕਟੋਰੀਅਨ ਸਰਕਾਰ (Victorian Government), ਦਿ ਰਾਇਲ ਚਿਲਡਰਨਜ਼ ਹਸਪਤਾਲ ਫਾਊਂਡੇਸ਼ਨ (The Royal Children’s Hospital Foundation), ਨੈਸ਼ਨਲ ਹੈਲਥ ਐਂਡ ਮੈਡੀਕਲ ਰਿਸਰਚ ਕੌਂਸਲ (National Health and Medical Research Council) ਅਤੇ ਮੈਡੀਕਲ ਰਿਸਰਚ ਫਿਊਚਰ ਫੰਡ (Medical Research Future Fund) ਤੋਂ ਪੈਸਾ ਮਿਲਦਾ ਹੈ।

GenV ਸਮਰਥਕਾਂ ਅਤੇ ਭਾਈਵਾਲਾਂ ਦੇ ਲੋਗੋ
 
 
  Forward 

ਜਨਰੇਸ਼ਨ ਵਿਕਟੋਰੀਆ (Generation Victoria), Murdoch Children's Research Institute

The Royal Children's Hospital

50 Flemington Road, Parkville VIC 3052

 

Copyright © 2025 Generation Victoria

 

GenV ਟ੍ਰਡੀਸ਼ਨਲ ਕਸਟੋਡੀਅਨਸ ਆਫ ਦਾ ਲੈਂਡਸ ਨੂੰ ਸਵੀਕਾਰ ਕਰਦਾ ਹੈ ਜਿਸ ਤੇ ਅਸੀਂ ਪੂਰੇ ਵਿਕਟੋਰੀਆ ਵਿੱਚ ਕੰਮ ਕਰਦੇ ਹਾਂ।ਅਸੀਂ ਉਨ੍ਹਾਂ ਦੇ ਬੀਤੇ ਸਮੇਂ ਦੇ, ਮੌਜੂਦਾ ਸਮੇਂ ਦੇ ਅਤੇ ਉਭਰ ਰਹੇ ਬਜ਼ੁਰਗਾਂ ਨੂੰ ਆਪਣਾ ਸਤਿਕਾਰ ਦਿੰਦੇ ਹਾਂ।

 

ਤੁਹਾਨੂੰ ਇਹ ਈਮੇਲ ਇਸ ਲਈ ਮਿਲੀ ਹੈ ਕਿਉਂਕਿ ਤੁਸੀਂ GenV ਵਿੱਚ ਇੱਕ ਭਾਗੀਦਾਰ ਹੋ। ਜੇ ਤੁਸੀਂ ਇਸ ਈਮੇਲ ਤੋਂ ਅਨਸਬਸਕ੍ਰਾਈਬ ਕਰ ਦਿੰਦੇ ਹੋ, ਤਾਂ ਸਾਨੂੰ ਹਾਲੇ ਵੀ ਸਮੇਂ-ਸਮੇਂ ਤੇ ਹੋਰ ਸੰਬੰਧਤ ਤਾਜ਼ਾ ਜਾਣਕਾਰੀ ਅਤੇ ਸੱਦਿਆਂ ਦੇ ਨਾਲ ਤੁਹਾਡੇ ਨਾਲ ਸੰਪਰਕ ਕਰਨ ਦੀ ਲੋੜ ਹੋ ਸਕਦੀ ਹੈ। ਜੇ ਤੁਹਾਡੇ ਕੋਈ ਵੀ ਸੁਆਲ ਹਨ ਤਾਂ ਕਿਰਪਾ ਕਰਕੇ ਸਾਡੇ ਨਾਲ ਸੰਪਰਕ ਕਰੋ।

 

MCRI ਨਿੱਜਤਾ ਨੀਤੀ | ਸਾਡੇ ਨਾਲ ਸੰਪਰਕ ਕਰੋ     

 

Unsubscribe