ਤੁਹਾਡੇ ਵਰਗੇ ਪਰਿਵਾਰ ਸਾਡੀ ਕੀ ਸਿੱਖਣ ਵਿੱਚ ਮਦਦ ਕਰ ਰਹੇ ਹਨ

No images? Click here

 
GenV ਖਬਰਾਂ ਦਾ ਸਿਰਲੇਖ

ਇਹ ਨਿਊਜ਼ਲੈਟਰ ਹੁਣ ਇਸ ਵਿੱਚ ਉਪਲਬਧ ਹੈ: English, Arabic (العربية), Burmese (မြန်မာဘာသာ), Dari (دری), Punjabi (ਪੰਜਾਬੀ), Simplified Chinese (中文普通话), Vietnamese (Tiếng Việt)! ਇੱਥੇ ਸਾਡੀ ਵੈਬਸਾਈਟ ਤੇ GenV ਖ਼ਬਰਾਂ ਦੇਖੋ।

ਸਾਡੇ ਵਿਗਿਆਨਕ ਨਿਰਦੇਸ਼ਕ ਵਲੋਂ ਸੁਨੇਹਾ 

ਇਹ ਨਿਊਜ਼ਲੈਟਰ ਹੁਣ ਹੋਰ ਭਾਸ਼ਾਵਾਂ ਵਿੱਚ ਉਪਲਬਧ ਹੈ!

ਇਸ ਸਾਲ, ਮਰਡੋਕ ਚਿਲਡਰਨ’ਜ਼ ਰਿਸਰਚ ਇੰਸਟੀਚਿਊਟ ਆਪਣੀ 40ਵੀਂ ਵਰ੍ਹੇਗੰਢ ਮਨਾ ਰਿਹਾ ਹੈ। MCRI ਦੀ ਸ਼ੁਰੂਆਤ 1986 ਵਿੱਚ ਜੈਨੇਟਿਕ ਸਥਿਤੀਆਂ 'ਤੇ ਕੇਂਦ੍ਰਿਤ ਹੋਣ ਦੇ ਨਾਲ ਹੋਈ ਸੀ। ਇਹ ਇੱਕ ਵਿਸ਼ਵ-ਪ੍ਰਮੁੱਖ ਕੇਂਦਰ ਬਣ ਗਿਆ ਹੈ ਜੋ ਬੱਚਿਆਂ ਅਤੇ ਪਰਿਵਾਰਾਂ ਦੀ ਸਿਹਤ ਅਤੇ ਤੰਦਰੁਸਤੀ ਨੂੰ ਬਿਹਤਰ ਬਣਾਉਣ ਲਈ ਕੰਮ ਕਰਦਾ ਹੈ। ਸਾਰਿਆਂ ਲਈ। ਹਮੇਸ਼ਾ ਲਈ।

ਇਹੀ ਕਾਰਨ ਹੈ ਕਿ GenV ਕਿਉਂ ਮੌਜੂਦ ਹੈ।

ਜੁਲਾਈ ਵਿੱਚ ਦੋ ਮਹੱਤਵਪੂਰਨ ਕਦਮ ਅੱਗੇ ਵਧਾਏ ਜਾ ਰਹੇ ਹਨ। ਪਹਿਲਾ, ਸਾਡਾ ਨਵਾਂ GenV ਰਿਸਰਚ ਪੋਰਟਲ ਖੁੱਲ੍ਹ ਰਿਹਾ ਹੈ। ਇਹ ਪ੍ਰਵਾਨਿਤ ਖੋਜਕਰਤਾਵਾਂ ਨੂੰ ਬੱਚਿਆਂ ਅਤੇ ਮਾਪਿਆਂ ਦੀ ਸਿਹਤ, ਵਿਕਾਸ ਅਤੇ ਤੰਦਰੁਸਤੀ ਬਾਰੇ ਸਵਾਲ ਪੁੱਛਣ ਲਈ GenV ਡੇਟਾ ਦੀ ਸੁਰੱਖਿਅਤ ਤਰੀਕੇ ਨਾਲ ਵਰਤੋਂ ਕਰਨ ਦਿੰਦਾ ਹੈ। ਤੁਸੀਂ ਹੇਠਾਂ ਇਸ ਬਾਰੇ ਹੋਰ ਪੜ੍ਹ ਸਕਦੇ ਹੋ।

ਦੂਜਾ, GenV ਦਾ ਨਵਾਂ ਇੰਟਰਵੈਂਸ਼ਨ ਹੱਬ ਕੰਮ ਸ਼ੁਰੂ ਕਰ ਰਿਹਾ ਹੈ। ਇਸਨੂੰ ਪੌਲ ਰਾਮਸੇ ਫਾਊਂਡੇਸ਼ਨ ਅਤੇ ਮੈਡੀਕਲ ਰਿਸਰਚ ਫਿਊਚਰ ਫੰਡ ਦੁਆਰਾ ਸਮਰਥਨ ਪ੍ਰਾਪਤ ਹੈ। ਜ਼ਿਆਦਾਤਰ ਵੱਡੇ ਅਧਿਐਨ ਸਮੇਂ ਦੇ ਨਾਲ ਲੋਕਾਂ ਨੂੰ ਫੋਲੋ ਕਰਦੇ ਹਨ ਤਾਂ ਜੋ ਇਹ ਸਿੱਖਿਆ ਜਾ ਸਕੇ ਕਿ ਜ਼ਿੰਦਗੀ ਕਿਵੇਂ ਅੱਗੇ ਵਧਦੀ ਹੈ। GenV ਹੋਰ ਅੱਗੇ ਵੱਧ ਸਕਦਾ ਹੈ। ਇਹ ਅਸਲ ਵਿੱਚ ਇਹ ਜਾਂਚ ਸਕਦਾ ਹੈ ਕਿ ਅਸਲ ਜੀਵਨ ਵਿੱਚ, ਕਿਹੜੀ ਚੀਜ਼ਾਂ ਵੱਖ-ਵੱਖ ਪਰਿਵਾਰਾਂ ਅਤੇ ਭਾਈਚਾਰਿਆਂ ਲਈ ਸਿਹਤ, ਸਿੱਖਣ ਅਤੇ ਤੰਦਰੁਸਤੀ ਵਿੱਚ ਸੁਧਾਰ ਕਰਦੀਆਂ ਹਨ। ਅਸੀਂ ਉਨ੍ਹਾਂ ਮਹੱਤਵਪੂਰਨ ਅਜ਼ਮਾਇਸ਼ਾਂ ਦਾ ਸਮਰਥਨ ਕਰਨ ਦੀ ਉਮੀਦ ਕਰਦੇ ਹਾਂ ਜਿਨ੍ਹਾਂ ਲਈ GenV ਵਰਗੇ ਵੱਡੇ ਅਧਿਐਨ ਦੀ ਲੋੜ ਹੁੰਦੀ ਹੈ।

ਸਾਡੇ ਅਰਲੀ ਸਕੂਲ ਵੇਵ (Early School Wave) 'ਤੇ ਵੀ ਕੰਮ ਸ਼ੁਰੂ ਹੋ ਗਿਆ ਹੈ। ਅਸੀਂ ਤੁਹਾਡੇ ਵਿੱਚੋਂ ਜ਼ਿਆਦਾਤਰ ਨੂੰ ਆਖਰੀ ਵਾਰ ਉਦੋਂ ਮਿਲੇ ਸੀ ਜਦੋਂ ਤੁਹਾਡਾ ਬੱਚਾ ਛੋਟਾ ਸੀ। ਅਗਲੀ ਵਾਰ, ਉਹ ਪਹਿਲਾਂ ਹੀ ਗ੍ਰੇਡ 1 ਜਾਂ 2 ਵਿੱਚ ਹੋ ਸਕਦੇ ਹਨ! ਫੰਡਿੰਗ 'ਤੇ ਨਿਰਭਰ ਕਰਦੇ ਹੋਏ, ਅਰਲੀ ਸਕੂਲ ਵੇਵ ਦੀ ਯੋਜਨਾ ਉਸ ਸਮੇਂ ਲਈ ਬਣਾਈ ਗਈ ਹੈ ਜਦੋਂ ਬੱਚੇ ਲਗਭਗ ਛੇ ਜਾਂ ਸੱਤ ਸਾਲ ਦੇ ਹੋਣਗੇ। ਇਸ ਨਾਲ ਸਾਨੂੰ ਇਹ ਜਾਣਨ ਵਿੱਚ ਮਦਦ ਮਿਲੇਗੀ ਕਿ ਸਕੂਲ ਸ਼ੁਰੂ ਕਰਨ ਦੇ ਸਮੇਂ ਬੱਚਿਆਂ ਦੀ ਪ੍ਰਗਤੀ ਕੀ ਹੈ, ਅਤੇ ਮਾਪੇ ਅਧੇੜ ਉਮਰ ਵੱਲ ਕਿਵੇਂ ਵੱਧ ਰਹੇ ਹਨ। ਇਸ ਸਾਲ, ਅਸੀਂ ਮਾਪਿਆਂ ਅਤੇ ਬੱਚਿਆਂ ਦੇ ਨਾਲ ਸੰਭਾਵੀ ਗਤੀਵਿਧੀਆਂ ਦੀ ਜਾਂਚ ਕਰ ਰਹੇ ਹਾਂ। ਅਸੀਂ ਇਹ ਯਕੀਨੀ ਬਣਾਉਣਾ ਚਾਹੁੰਦੇ ਹਾਂ ਕਿ ਉਹ ਅਸਾਨ, ਸਮਾਵੇਸ਼ੀ ਅਤੇ ਆਨੰਦਦਾਇਕ ਹੋਣ।

ਇੱਕ ਖਾਸ ਚੀਜ਼ ਦਾ ਹਿੱਸਾ ਬਣਨ ਲਈ ਤੁਹਾਡਾ ਇੱਕ ਵਾਰ ਫਿਰ ਧੰਨਵਾਦ। GenV ਵਿਕਟੋਰੀਆ ਵਿੱਚ ਬਣਿਆ ਹੈ। ਪਰ ਇਕੱਠੇ ਮਿਲ ਕੇ, ਅਸੀਂ ਸਿੱਖ ਰਹੇ ਹਾਂ ਕਿ ਆਸਟ੍ਰੇਲੀਆ ਅਤੇ ਦੁਨੀਆ ਭਰ ਵਿੱਚ ਬੱਚਿਆਂ ਅਤੇ ਪਰਿਵਾਰਾਂ ਦੀ ਮਦਦ ਕਿਵੇਂ ਕਰਨੀ ਹੈ।

ਸ਼ੁਭ ਕਾਮਨਾਵਾਂ ਦੇ ਨਾਲ,
ਪ੍ਰੋਫੈਸਰ ਮੇਲਿਸਾ ਵੇਕ (Melissa Wake)
GenV ਵਿਗਿਆਨਕ ਨਿਰਦੇਸ਼ਕ

ਮੇਲਿਸਾ ਵੇਕ ਨੇ GeneVieve ਫੜਿਆ ਹੋਇਆ ਹੈ
 
 

GenV ਰਿਸਰਚ ਪੋਰਟਲ

ਅਸੀਂ ਉਤਸ਼ਾਹਿਤ ਹਾਂ ਕਿ ਸਾਡਾ ਰਿਸਰਚ ਪੋਰਟਲ ਛੇਤੀ ਹੀ ਖੁੱਲ੍ਹ ਰਿਹਾ ਹੈ।

ਇਹ ਖੋਜ ਲਈ ਇੱਕ ਨਵੀਂ ਆਨਲਾਈਨ ਸਾਈਟ ਹੈ। ਖੋਜਕਰਤਾ GenV ਡੇਟਾ ਦੀ ਪੜਚੋਲ ਕਰ ਸਕਦੇ ਹਨ। ਉਹ ਸਿਹਤ ਅਤੇ/ਜਾਂ ਤੰਦਰੁਸਤੀ ਦਾ ਅਧਿਐਨ ਕਰਨ ਲਈ ਡੇਟਾ ਦੀ ਵਰਤੋਂ ਕਰਨ ਲਈ ਪੁੱਛ ਸਕਦੇ ਹਨ। ਪੋਰਟਲ ਉਨ੍ਹਾਂ ਨੂੰ ਦੱਸਦਾ ਹੈ ਕਿ ਕਿਵੇਂ ਪੁੱਛਣਾ ਹੈ ਅਤੇ ਉਨ੍ਹਾਂ ਨੂੰ ਕਿਹੜੇ ਨਿਯਮਾਂ ਦੀ ਪਾਲਣਾ ਜ਼ਰੂਰ ਕਰਨੀ ਚਾਹੀਦੀ ਹੈ।

ਇਸ ਤੋਂ ਪਹਿਲਾਂ ਕਿ ਖੋਜਕਰਤਾ ਕਿਸੇ ਵੀ ਡੇਟਾ ਦੀ ਵਰਤੋਂ ਕਰ ਸਕਣ, ਉਹਨਾਂ ਨੂੰ ਸਾਨੂੰ ਇਹ ਜ਼ਰੂਰ ਦੱਸਣਾ ਚਾਹੀਦਾ ਹੈ ਕਿ ਉਹ ਕੀ ਅਧਿਐਨ ਕਰਨਾ ਚਾਹੁੰਦੇ ਹਨ ਅਤੇ ਇਸਦੀ ਲੋੜ ਕਿਉਂ ਹੈ। ਇੱਕ ਮਾਹਰ ਟੀਮ ਹਰ ਬੇਨਤੀ ਦੀ ਜਾਂਚ ਕਰਦੀ ਹੈ। ਸਖਤ ਸੁਰੱਖਿਆ ਕਦਮਾਂ ਦੇ ਨਾਲ ਡੇਟਾ ਆਨਲਾਈਨ ਸਪੇਸ ਵਿੱਚ ਰਹਿੰਦਾ ਹੈ। 

ਜਦੋਂ ਅਸੀਂ ਕਿਸੇ ਅਧਿਐਨ ਲਈ ਹਾਂ ਕਹਿੰਦੇ ਹਾਂ, ਤਾਂ ਅਸੀਂ ਇਸਨੂੰ GenV ਵੈੱਬਸਾਈਟ 'ਤੇ ਸ਼ਾਮਲ ਕਰਾਂਗੇ। ਤੁਸੀਂ ਦੇਖ ਸਕਦੇ ਹੋ ਕਿ ਖੋਜਕਰਤਾ ਕੀ ਪੁੱਛ ਰਹੇ ਹਨ ਅਤੇ GenV ਡੇਟਾ ਕਿਵੇਂ ਮਦਦ ਕਰ ਰਿਹਾ ਹੈ।

ਹਰੇਕ GenV ਪਰਿਵਾਰ ਦਾ ਧੰਨਵਾਦ। ਪੋਰਟਲ ਤਾਂ ਸੰਭਵ ਹੋਇਆ ਹੈ ਕਿਉਂਕਿ ਤੁਸੀਂ ਆਪਣਾ ਸਮਾਂ ਅਤੇ ਡੇਟਾ ਦਿੱਤਾ ਹੈ।

ਇਕੱਠੇ ਮਿਲ ਕੇ, ਤੁਸੀਂ ਵਿਕਟੋਰੀਆ ਅਤੇ ਇਸ ਤੋਂ ਬਾਹਰ ਬੱਚਿਆਂ, ਮਾਪਿਆਂ ਅਤੇ ਭਾਈਚਾਰਿਆਂ ਲਈ ਜੀਵਨ ਨੂੰ ਬਿਹਤਰ ਬਣਾਉਣ ਵਿੱਚ ਮਦਦ ਕਰ ਰਹੇ ਹੋ।

GenV ਰਿਸਰਚ ਪੋਰਟਲ ਤੇ ਇੱਥੇ ਜਾਓ।
 

GenV and Me: ਖੇਡਣ ਦਾ ਸਮਾਂ!

ਖੇਡਣਾ ਸਿਰਫ਼ ਮਜ਼ਾ ਹੀ ਨਹੀਂ ਹੁੰਦਾ ਹੈ। ਇਹ ਬੱਚਿਆਂ ਦੀ ਸਿੱਖਣ, ਵਧਣ ਅਤੇ ਨਵੇਂ ਹੁਨਰ ਤਿਆਰ ਕਰਨ ਵਿੱਚ ਮਦਦ ਕਰਦਾ ਹੈ। 2-ਸਾਲਾਂ ਦੇ ਸਰਵੇਖਣ ਵਿੱਚ ਅਸੀਂ ਮਾਪਿਆਂ ਨੂੰ ਪੁੱਛਿਆ ਕਿ ਉਨ੍ਹਾਂ ਦੇ ਬੱਚੇ ਖੇਡਦੇ ਸਮੇਂ ਕੀ ਕਰਨਾ ਪਸੰਦ ਕਰਦੇ ਹਨ। ਜੋ ਉਨ੍ਹਾਂ ਨੇ ਸਾਨੂੰ ਦੱਸਿਆ ਉਹ ਇੱਥੇ ਦਿੱਤਾ ਗਿਆ ਹੈ:

  • 10 ਵਿੱਚੋਂ 9 (90%) ਮਾਪਿਆਂ ਨੇ ਕਿਹਾ ਕਿ ਉਨ੍ਹਾਂ ਦੇ ਬੱਚੇ ਨੂੰ ਸਰਗਰਮ ਖੇਡਾਂ ਪਸੰਦ ਹਨ, ਜਿਵੇਂ ਕਿ ਦੌੜਨਾ ਅਤੇ ਚੜ੍ਹਾਈ ਚੜ੍ਹਨਾ।
  • 10 ਵਿੱਚੋਂ 8 (80%) ਨੇ ਕਿਹਾ ਕਿ ਉਨ੍ਹਾਂ ਦੇ ਬੱਚੇ ਕਿਤਾਬਾਂ ਅਤੇ ਕਹਾਣੀਆਂ ਦਾ ਆਨੰਦ ਮਾਣਦੇ ਹਨ।
  • ਅੱਧੇ ਤੋਂ ਵੱਧ (57%) ਨੇ ਕਿਹਾ ਕਿ ਉਨ੍ਹਾਂ ਦੇ ਬੱਚੇ ਗੁੱਡੀਆਂ ਜਾਂ ਨਰਮ ਖਿਡੌਣਿਆਂ ਦੇ ਨਾਲ ਖੇਡਣਾ ਪਸੰਦ ਕਰਦੇ ਹਨ।
  • 10 ਵਿੱਚੋਂ 3 (30%) ਨੇ ਕਿਹਾ ਕਿ ਉਨ੍ਹਾਂ ਦੇ ਬੱਚੇ ਖਿਡੌਣਿਆਂ ਨੂੰ ਛਾਂਟਣਾ ਜਾਂ ਲਾਈਨ ਵਿੱਚ ਲਗਾਉਣਾ ਪਸੰਦ ਕਰਦੇ ਹਨ।
  • 10 ਵਿੱਚੋਂ 2 (17%) ਨੇ ਕਿਹਾ ਕਿ ਉਨ੍ਹਾਂ ਦੇ ਬੱਚੇ ਨੂੰ ਘੁੰਮਦੀਆਂ ਚੀਜ਼ਾਂ ਦੇਖਣਾ ਪਸੰਦ ਹੈ, ਜਿਵੇਂ ਕਿ ਪਹੀਏ ਜਾਂ ਪੱਖੇ।
ਇੱਕ ਬੱਚਾ ਝਾੜੀਆਂ ਵਾਲੇ ਰਸਤੇ 'ਤੇ ਤੁਰ ਰਿਹਾ ਹੈ

ਜਿੰਨੇ ਜ਼ਿਆਦਾ ਮਾਪੇ ਸਰਵੇਖਣ ਭਰਦੇ ਹਨ, ਉੰਨਾਂ ਹੀ ਜ਼ਿਆਦਾ ਅਸੀਂ ਵਿਕਟੋਰੀਆ ਭਰ ਵਿੱਚ ਬੱਚਿਆਂ ਅਤੇ ਪਰਿਵਾਰਾਂ ਬਾਰੇ ਜਾਣ ਸਕਦੇ ਹਾਂ। ਕੀ ਕੋਈ ਸਰਵੇਖਣ ਖੁੰਝ ਗਿਆ ਹੈ? ਕੋਈ ਗੱਲ ਨਹੀਂ, ਅਸੀਂ ਅਗਲੇ ਸਰਵੇਖਣ ਵਿੱਚ ਤੁਹਾਡੇ ਵਿਚਾਰ ਸੁਣਨਾ ਚਾਹਾਂਗੇ।

ਇਹ ਜਾਣਨ ਲਈ ਕਿ ਖੇਡਣਾ ਤੁਹਾਡੇ ਬੱਚੇ ਦੇ ਦਿਮਾਗ ਦੇ ਵਿਕਾਸ ਵਿੱਚ ਕਿਵੇਂ ਮਦਦ ਕਰਦਾ ਹੈ Raising Children Network (ਬੱਚਿਆਂ ਦੀ ਪਰਵਰਿਸ਼ ਸੰਬੰਧੀ ਨੈੱਟਵਰਕ) 'ਤੇ ਜਾਓ। ਤੁਹਾਨੂੰ ਵੱਖ-ਵੱਖ ਉਮਰਾਂ ਲਈ ਮਜ਼ੇਦਾਰ ਖੇਡਣ ਦੇ ਵਿਚਾਰ ਵੀ ਮਿਲ ਸਕਦੇ ਹਨ।

ਖੇਡਣਾ ਮਹੱਤਵਪੂਰਨ ਕਿਉਂ ਹੈ?
 

ਇੱਕ ਖਾਸ ਮੁਲਾਕਾਤ

MCRI ਦੀ 40ਵੀਂ ਵਰ੍ਹੇਗੰਢ ਦੇ ਜਸ਼ਨਾਂ ਦੇ ਹਿੱਸੇ ਵਜੋਂ ਅਸੀਂ ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਦਾ MCRI ਵਿੱਚ ਸੁਆਗਤ ਕੀਤਾ, ਤਾਂ ਜੋ ਉਹ ਸਾਡੇ ਕੰਮ ਬਾਰੇ ਹੋਰ ਜਾਣ ਸਕਣ।

ਪ੍ਰਧਾਨ ਮੰਤਰੀ ਦੇ ਨਾਲ ਦੋ ਬਾਲਗ ਅਤੇ ਦੋ ਬੱਚੇ ਖੜ੍ਹੇ ਹਨ

ਸਾਡੇ ਕੁਝ GenV ਪਰਿਵਾਰ ਉਸ ਦਿਨ ਸਾਡੇ ਨਾਲ ਸ਼ਾਮਲ ਹੋਏ। ਉਨ੍ਹਾਂ ਨੇ ਆਪਣੀਆਂ ਕਹਾਣੀਆਂ ਸਾਂਝੀਆਂ ਕੀਤੀਆਂ ਅਤੇ GenV ਭਾਈਚਾਰੇ ਦੇ ਆਪਣੇਪਣ ਅਤੇ ਮਾਣ ਨੂੰ ਦਰਸਾਇਆ। ਸਾਡਾ ਆਪਣਾ GeneVieve ਦਿਨ ਦਾ ਇੱਕ ਮੁੱਖ ਆਕਰਸ਼ਣ ਸੀ!

ਸਾਨੂੰ ਆਪਣੇ ਪਰਿਵਾਰਾਂ, ਭਾਈਚਾਰੇ ਅਤੇ ਇਕੱਠੇ ਮਿਲ ਕੇ ਪ੍ਰਾਪਤ ਕੀਤੀ ਜਾ ਰਹੀ ਹਰ ਚੀਜ਼ ਦਾ ਜਸ਼ਨ ਮਨਾਉਣ 'ਤੇ ਮਾਣ ਸੀ।

ਫੋਟੋ ਡੇਵਿਡ ਕੇਅਰਡ ਦੁਆਰਾ/ News Corp. ਦਾ ਧੰਨਵਾਦ

ਮੁਲਾਕਾਤ ਬਾਰੇ ਹੋਰ ਇੱਥੇ ਪੜ੍ਹੋ
 

ਸਾਡੇ GenV ਪਰਿਵਾਰ

ਸਾਨੂੰ GenV ਪਰਿਵਾਰਾਂ ਤੋਂ ਸੁਣਨਾ ਵਧੀਆ ਲੱਗਦਾ ਹੈ! ਅਸੀਂ GenV ਮਾਂ ਲਿਜ਼ ਨਾਲ ਗੱਲਬਾਤ ਕੀਤੀ, ਜਿਨ੍ਹਾਂ ਨੇ ਸਾਂਝਾ ਕੀਤਾ ਕਿ GenV ਦਾ ਹਿੱਸਾ ਹੋਣਾ ਉਸਦੇ ਅਤੇ ਉਸਦੇ ਪਰਿਵਾਰ ਲਈ ਕੀ ਮਾਇਨੇ ਰੱਖਦਾ ਹੈ…

"ਕਿਸੇ ਵੱਡੀ ਚੀਜ਼ ਦਾ ਹਿੱਸਾ ਬਣਨਾ ਬਹੁਤ ਵਧੀਆ ਗੱਲ ਹੈ। ਮੈਂ ਵਿਗਿਆਨ ਦੇ ਪ੍ਰਤੀ ਜਾਂ ਸਕਾਰਾਤਮਕ ਨਤੀਜਿਆਂ ਦੇ ਪ੍ਰਤੀ ਯੋਗਦਾਨ ਪਾਉਣ ਦੇ ਵਿਚਾਰ ਬਾਰੇ ਕਾਫ਼ੀ ਉਤਸ਼ਾਹਿਤ ਹਾਂ”

ਇੱਕ ਬਾਲਗ ਅਤੇ ਇੱਕ ਬੱਚਾ ਜਿਸ ਨੇ ਆਪਣੇ ਸਿਰ 'ਤੇ ਇੱਕ ਨਰਮ ਖਿਡੌਣੇ ਵਾਲੀ ਲੂੰਬੜੀ ਨੂੰ ਫੜਿਆ ਹੋਇਆ ਹੈ
GenV ਪਰਿਵਾਰ ਲਿਜ਼ ਅਤੇ ਪੇਨੇਲੋਪ ਨੂੰ ਇੱਥੇ ਮਿਲੋ
 

GenV ਅਕਤੂਬਰ ਵਿੱਚ 5 ਸਾਲ ਦਾ ਹੋ ਜਾਵੇਗਾ! ਪਾਰਟੀ ਵਿੱਚ ਸ਼ਾਮਲ ਹੋਵੋ।

 

ਇਸ ਅਕਤੂਬਰ ਵਿੱਚ GenV ਦੇ ਪੰਜ ਸਾਲ ਪੂਰੇ ਹੋ ਰਹੇ ਹਨ ਅਤੇ ਅਸੀਂ ਸਾਡੇ GenV ਪਰਿਵਾਰਾਂ ਤੋਂ ਬਿਨਾਂ ਇਹ ਨਹੀਂ ਕਰ ਸਕਦੇ ਸੀ।

ਸਾਨੂੰ ਆਪਣੇ ਕੁਝ ਪਰਿਵਾਰਾਂ ਨਾਲ ਮਿਲ ਕੇ ਵਧੀਆ ਲੱਗੇਗਾ ਜੋ ਸ਼ੁਰੂਆਤੀ ਦਿਨਾਂ ਵਿੱਚ ਸ਼ਾਮਲ ਹੋਏ ਸਨ ਅਤੇ ਇਹ ਸੁਣਨਾ ਚਾਹਾਂਗੇ ਕਿ ਹੁਣ ਹਲਾਤ ਕਿਵੇਂ ਚੱਲ ਰਹੇ ਹਨ।

ਭਾਵੇਂ ਤੁਸੀਂ GenV ਦਾ ਹਿੱਸਾ ਕਿੰਨੇ ਵੀ ਲੰਬੇ ਸਮੇਂ ਤੋਂ ਹੋ, ਅਸੀਂ ਤੁਹਾਡੇ ਬਹੁਤ ਧੰਨਵਾਦੀ ਹਾਂ ਅਤੇ ਇਕੱਠੇ ਜਸ਼ਨ ਮਨਾਉਣ ਲਈ ਕਾਫੀ ਉਤਸੁਕ ਹਾਂ!

ਇੱਕ ਨੀਲੇ ਰੰਗ ਦਾ ਨੰਬਰ ਪੰਜ ਜਿਸ ਵਿੱਚ ਦੋ ਬੱਚਿਆਂ ਨੇ ਬੈਕਪੈਕ ਅਤੇ ਸਕੂਲ ਦੀ ਵਰਦੀ ਪਾਈ ਹੋਈ ਹੈ
GenV ਦੇ 5-ਸਾਲ ਦੇ ਜਸ਼ਨ ਦਾ ਹਿੱਸਾ ਬਣੋ!
 

ਤੁਹਾਡੀ ਫੀਡਬੈਕ ਸਾਡੇ ਲਈ ਮਹੱਤਵਪੂਰਨ ਹੈ

ਸਾਨੂੰ ਤੁਹਾਡੇ GenV ਅਨੁਭਵ ਬਾਰੇ ਸੁਣ ਕੇ ਵਧੀਆ ਲੱਗੇਗਾ ਅਤੇ ਉਸ ਕਿਸੇ ਵੀ ਜਾਣਕਾਰੀ ਬਾਰੇ ਜਾਣਨਾ ਚਾਹਾਂਗੇ ਜਿਸ ਬਾਰੇ ਤੁਸੀਂ ਹੋਰ ਜਾਣਨਾ ਚਾਹੁੰਦੇ ਹੋ। ਅਸੀਂ ਤੁਹਾਡੇ ਵੱਲੋਂ ਸਾਂਝੀਆਂ ਕੀਤੀਆਂ ਜਾਣ ਵਾਲੀਆਂ ਕੋਈ ਵੀ ਟਿੱਪਣੀਆਂ, ਸਵਾਲਾਂ, ਵਿਚਾਰਾਂ ਅਤੇ ਸੁਝਾਵਾਂ ਦਾ ਸਵਾਗਤ ਕਰਦੇ ਹਾਂ।

ਆਈਵੀ ਨਾਲ ਢੱਕੀ ਕੰਧ ਦੇ ਸਾਮ੍ਹਣੇ ਇੱਕ ਬਾਲਗ ਅਤੇ ਇੱਕ ਬੱਚਾ

ਬਿਹਤਰ ਬਣਨ ਅਤੇ ਇਕੱਠੇ ਮਿਲ ਕੇ ਅੱਗੇ ਵਧਣ ਵਿੱਚ ਸਾਡੀ ਮਦਦ ਕਰਨ ਲਈ ਧੰਨਵਾਦ।

"ਮੈਨੂੰ ਲੱਗਦਾ ਹੈ ਕਿ ਇਸ ਵਿੱਚ ਭਵਿੱਖ ਵਿੱਚ ਬਹੁਤ ਕੁਝ ਕਰਨ ਦੀ ਕਾਫੀ ਸੰਭਾਵਨਾ ਹੈ ਅਤੇ ਨਾਲ ਹੀ, ਇੱਕ ਭਾਗੀਦਾਰ ਦੇ ਤੌਰ 'ਤੇ ਮੈਨੂੰ ਅਸਲ ਵਿੱਚ ਇਸਦੇ ਲਈ ਬਹੁਤ ਕੁਝ ਕਰਨ ਦੀ ਲੋੜ ਨਹੀਂ ਹੈ" GenV ਮਾਤਾ, ਨੈਥਲੀ।

ਆਪਣੀ ਫੀਡਬੈਕ ਇੱਥੇ ਸਾਂਝੀ ਕਰੋ
 

GenV ਬੱਚਿਆਂ ਦਾ ਕੋਨਾ

ਇੱਕ ਬੱਚਾ ਮੇਜ਼ 'ਤੇ ਰੰਗ ਭਰ ਰਿਹਾ ਹੈ ਜਦਕਿ ਦੋ ਬਾਲਗ ਉਸ ਨੂੰ ਦੇਖ ਰਹੇ ਹਨ

ਕੀ ਤੁਸੀਂ ਜਾਣਦੇ ਸੀ? ਰੰਗ ਕਰਨਾ ਤੁਹਾਡੇ ਬੱਚੇ ਦੇ ਵਿਕਾਸ ਵਿੱਚ ਸਹਾਇਤਾ ਕਰਨ ਦਾ ਇੱਕ ਤਰੀਕਾ ਹੈ। ਇਹ ਬੱਚਿਆਂ ਦੀ ਅਰਾਮ ਕਰਨ, ਧਿਆਨ ਕੇਂਦ੍ਰਿਤ ਕਰਨ ਅਤੇ ਰਚਨਾਤਮਕ ਬਣਨ ਵਿੱਚ ਮਦਦ ਕਰਦਾ ਹੈ। ਪੈਨਸਿਲਾਂ ਅਤੇ ਕ੍ਰੇਓਨ ਨੂੰ ਫੜਨਾ ਅਤੇ ਚੁੱਕਣਾ ਵੀ ਉਨ੍ਹਾਂ ਦੇ ਹੱਥਾਂ ਦੀਆਂ ਛੋਟੀਆਂ ਮਾਸਪੇਸ਼ੀਆਂ ਨੂੰ ਮਜ਼ਬੂਤ ​​ਬਣਾਉਣ ਵਿੱਚ ਮਦਦ ਕਰਦਾ ਹੈ। ਇਸ ਨਾਲ ਲਿਖਣਾ ਸਿੱਖਣ ਅਤੇ ਉਨ੍ਹਾਂ ਦੇ ਤਾਲਮੇਲ ਨੂੰ ਵੀ ਅਸਾਨ ਬਣਾਇਆ ਜਾ ਸਕਦਾ ਹੈ।

ਅਸੀਂ ਤੁਹਾਡੇ ਬੱਚੇ ਦੀਆਂ GenV ਰੰਗ ਭਰਨ ਵਾਲੀਆਂ ਰਚਨਾਵਾਂ ਨੂੰ GenV ਬੱਚਿਆਂ ਦੇ ਕੋਨੇ ਦੀ ਗੈਲਰੀ ਵਿੱਚ ਸ਼ਾਮਲ ਕਰਨਾ ਚਾਹਾਂਗੇ। 

ਮਾਸਟਰਪੀਸ ਦੇਖੋ ਅਤੇ ਰੰਗ ਭਰਨ ਵਾਲੇ ਪੰਨੇ ਇੱਥੋਂ ਡਾਊਨਲੋਡ ਕਰੋ

ਪਰਿਵਾਰ GenV ਦੇ ਮੁੱਖ ਕੇਂਦਰ-ਬਿੰਦੂ ਤੇ ਹਨ

ਕੀ ਤੁਹਾਡੇ ਕੋਈ ਦੋਸਤ ਜਾਂ ਪਰਿਵਾਰ ਵਿਕਟੋਰੀਆ ਵਿੱਚ ਰਹਿੰਦੇ ਹਨ ਜਿਨ੍ਹਾਂ ਦਾ ਕੋਈ ਬੱਚਾ ਅਕਤੂਬਰ 2021 ਅਤੇ ਅਕਤੂਬਰ 2023 ਦੇ ਵਿਚਕਾਰ ਪੈਦਾ ਹੋਇਆ ਹੈ ਜੋ GenV ਵਿੱਚ ਸ਼ਾਮਲ ਹੋਣਾ ਪਸੰਦ ਕਰ ਸਕਦੇ ਹਨ? ਕਿਰਪਾ ਕਰਕੇ ਇਸ ਗੱਲ ਨੂੰ ਫੈਲਾਉਣ ਵਿੱਚ ਮਦਦ ਕਰੋ। ਸਾਨੂੰ ਉਨ੍ਹਾਂ ਤੋਂ ਸੁਣਨਾ ਵਧੀਆ ਲੱਗੇਗਾ!

ਜੇਕਰ ਤੁਹਾਡੇ ਬੱਚੇ ਦੇ ਦੂਜੇ ਮਾਪੇ/ਸਰਪ੍ਰਸਤ ਹਾਲੇ ਤੱਕ GenV ਦਾ ਹਿੱਸਾ ਨਹੀਂ ਹਨ, ਤਾਂ ਅਸੀਂ ਉਨ੍ਹਾਂ ਦਾ ਵੀ ਸਵਾਗਤ ਕਰਨਾ ਪਸੰਦ ਕਰਾਂਗੇ।

ਆਪਣੀ ਦਿਲਚਸਪੀ ਰਜਿਸਟਰ ਕਰਨ ਲਈ ਇੱਥੇ ਕਲਿੱਕ ਕਰੋ ਅਤੇ ਅਸੀਂ ਹਿੱਸਾ ਲੈਣ ਲਈ ਸੱਦਾ ਭੇਜਾਂਗੇ

ਸੁਆਲ ਜਾਂ ਫੀਡਬੈਕ ਹੈ?

ਤੁਹਾਡੇ ਸੰਪਰਕ ਵੇਰਵੇ ਬਦਲ ਗਏ ਹਨ? ਕਿਰਪਾ ਕਰਕੇ ਇਸ ਤੇ GenV ਟੀਮ ਨਾਲ ਸੰਪਰਕ ਕਰੋ:

ਫੋਨ: 1800 GEN VVV (1800 436 888) 
ਈਮੇਲ: genv@mcri.edu.au 
ਵੈਬਸਾਈਟ: www.genv.org.au

ਸਾਡੇ ਸੋਸ਼ਲ ਮੀਡੀਆ ਰਾਹੀਂ GenV ਬਾਰੇ ਤਾਜ਼ਾ ਜਾਣਕਾਰੀ ਰੱਖੋ:

GenV ਲੋਗੋ
FacebookInstagramYouTubeLinkedIn

GenV ਦੀ ਅਗਵਾਈ Murdoch Children’s Research Institute (MCRI) ਵੱਲੋਂ ਕੀਤੀ ਜਾਂਦੀ ਹੈ, ਇਸ ਨੂੰ ਦਿ ਰੋਇਲ ਚਿਲਡਰਨਜ਼ ਹਸਪਤਾਲ (Royal Children’s Hospital) ਅਤੇ ਦਿ ਯੂਨੀਵਰਸਿਟੀ ਆਫ਼ ਮੈਲਬੌਰਨ (The University of Melbourne) ਦਾ ਸਮਰਥਨ ਪ੍ਰਾਪਤ ਹੈ, ਅਤੇ ਪੌਲ ਰਾਮਸੇ ਫਾਊਂਡੇਸ਼ਨ (Paul Ramsay Foundation), ਵਿਕਟੋਰੀਅਨ ਸਰਕਾਰ (Victorian Government), ਦਿ ਰਾਇਲ ਚਿਲਡਰਨਜ਼ ਹਸਪਤਾਲ ਫਾਊਂਡੇਸ਼ਨ (The Royal Children’s Hospital Foundation), ਨੈਸ਼ਨਲ ਹੈਲਥ ਐਂਡ ਮੈਡੀਕਲ ਰਿਸਰਚ ਕੌਂਸਲ (National Health and Medical Research Council) ਅਤੇ ਮੈਡੀਕਲ ਰਿਸਰਚ ਫਿਊਚਰ ਫੰਡ (Medical Research Future Fund) ਤੋਂ ਪੈਸਾ ਮਿਲਦਾ ਹੈ।

GenV ਸਮਰਥਕਾਂ ਅਤੇ ਭਾਈਵਾਲਾਂ ਦੇ ਲੋਗੋ
 
 
  Forward 

ਜਨਰੇਸ਼ਨ ਵਿਕਟੋਰੀਆ (Generation Victoria), Murdoch Children's Research Institute

The Royal Children's Hospital

50 Flemington Road, Parkville VIC 3052

 

Copyright © 2026 Generation Victoria

 

GenV ਟ੍ਰਡੀਸ਼ਨਲ ਕਸਟੋਡੀਅਨਸ ਆਫ ਦਾ ਲੈਂਡਸ ਨੂੰ ਸਵੀਕਾਰ ਕਰਦਾ ਹੈ ਜਿਸ ਤੇ ਅਸੀਂ ਪੂਰੇ ਵਿਕਟੋਰੀਆ ਵਿੱਚ ਕੰਮ ਕਰਦੇ ਹਾਂ। ਅਸੀਂ ਉਨ੍ਹਾਂ ਦੇ ਬੀਤੇ ਸਮੇਂ ਦੇ, ਮੌਜੂਦਾ ਸਮੇਂ ਦੇ ਅਤੇ ਉਭਰ ਰਹੇ ਬਜ਼ੁਰਗਾਂ ਨੂੰ ਆਪਣਾ ਸਤਿਕਾਰ ਦਿੰਦੇ ਹਾਂ।

 

ਤੁਹਾਨੂੰ ਇਹ ਈਮੇਲ ਇਸ ਲਈ ਮਿਲ ਰਹੀ ਹੈ ਕਿਉਂਕਿ ਤੁਸੀਂ GenV ਦਾ ਹਿੱਸਾ ਹੋ। ਜੇਕਰ ਤੁਸੀਂ ਗਾਹਕੀ ਰੱਦ ਕਰਦੇ ਹੋ, ਤਾਂ ਅਸੀਂ ਇਸ ਤਰ੍ਹਾਂ ਦੇ GenV ਸੁਨੇਹੇ ਭੇਜਣਾ ਬੰਦ ਕਰ ਦੇਵਾਂਗੇ। ਤੁਹਾਨੂੰ ਅਜੇ ਵੀ ਹੋਰ ਸੁਨੇਹੇ ਜਾਂ ਸੱਦੇ ਮਿਲ ਸਕਦੇ ਹਨ। ਅਸੀਂ ਤੁਹਾਨੂੰ GenV ਸਰਵੇਖਣ ਭੇਜਾਂਗੇ ਜਦੋਂ ਤੱਕ ਤੁਸੀਂ ਸਾਨੂੰ ਅਜਿਹਾ ਨਾ ਕਰਨ ਲਈ ਨਹੀਂ ਕਹਿੰਦੇ। ਮਦਦ ਦੀ ਲੋੜ ਹੈ ਜਾਂ ਕੋਈ ਸਵਾਲ ਹੈ? ਸਾਡੇ ਨਾਲ ਸੰਪਰਕ ਕਰੋ:

  • ਫੋਨ: 1800 GEN VVV (1800 436 888) 
  • ਈਮੇਲ: genv@mcri.edu.au 
  • ਵੈਬਸਾਈਟ: www.genv.org.au

 

MCRI ਨਿੱਜਤਾ ਨੀਤੀ | ਸਾਡੇ ਨਾਲ ਸੰਪਰਕ ਕਰੋ

 

 

Unsubscribe