ਨਵਾਂ ਸਾਲ, ਨਵੇਂ ਮੀਲਪੱਥਰ! No images? Click here ਇਹ ਨਿਊਜ਼ਲੈਟਰ ਹੁਣ ਇਸ ਵਿੱਚ ਉਪਲਬਧ ਹੈ: English, Arabic (العربية), Burmese (မြန်မာဘာသာ), Dari (دری), Punjabi (ਪੰਜਾਬੀ), Simplified Chinese (中文普通话), Vietnamese (Tiếng Việt)! ਇੱਥੇ ਸਾਡੀ ਵੈਬਸਾਈਟ ਤੇ GenV ਖ਼ਬਰਾਂ ਦੇਖੋ। ਸਾਡੇ ‘ਕਿਉਂ’ ਨੂੰ ਯਾਦ ਕਰਨਾ ਵਿਸ਼ਵ-ਮੋਹਰੀ ਜੈਵਿਕ-ਨਮੂਨੇ ਸਾਡੇ ਵਿਗਿਆਨਕ ਨਿਰਦੇਸ਼ਕ ਵਲੋਂ ਸੁਨੇਹਾ 2024 GenV ਲਈ ਇੱਕ ਬਹੁਤ ਹੀ ਵੱਖਰਾ ਸਾਲ ਹੋਵੇਗਾ। ਸਭ ਤੋਂ ਵੱਡਾ GenV ਬੱਚਾ ਹੁਣ 3 ਸਾਲ ਦਾ ਹੈ। ਅਸੀਂ ਸਕੂਲ ਲਈ ਯੋਜਨਾਵਾਂ ਬਣਾਉਣੀਆਂ ਸ਼ੁਰੂ ਕਰ ਰਹੇ ਹਾਂ, ਸ਼ਾਇਦ ਤੁਸੀਂ ਵੀ ਕਰ ਰਹੇ ਹੋਵੋਗੇ! ਅਤੇ ਸਾਡੇ ਨਵੇਂ ਜਨਮੇ ਬੱਚੇ ਦੀ ਭਰਤੀ ਦਾ ਪੜਾਅ ਸਮਾਪਤ ਹੋ ਗਿਆ ਹੈ। ਪੂਰੇ ਰਾਜ ਵਿੱਚ ਜਨਮ ਦੇਣ ਵਾਲੇ ਹਸਪਤਾਲਾਂ ਨੇ 119,000 ਤੋਂ ਵੱਧ ਭਾਗੀਦਾਰਾਂ ਤੱਕ ਵਧਣ ਵਿੱਚ ਸਾਡੀ ਮਦਦ ਕੀਤੀ ਹੈ। ਹਰੇਕ ਵਿਕਟੋਰੀਆਈ ਭਾਈਚਾਰੇ ਦੇ GenV ਵਿੱਚ ਪਰਿਵਾਰ ਹਨ। ਅਤੇ ਭਾਗ ਲੈਣ ਵਿੱਚ ਕਦੇ ਵੀ ਬਹੁਤ ਦੇਰ ਨਹੀਂ ਹੁੰਦੀ ਹੈ। ਅਕਤੂਬਰ 2021 ਅਤੇ ਅਕਤੂਬਰ 2023 ਦੇ ਵਿੱਚ ਜਨਮ ਲੈਣ ਵਾਲੇ ਬੱਚਿਆਂ ਅਤੇ ਉਨ੍ਹਾਂ ਦੇ ਮਾਪਿਆਂ ਲਈ ਸਾਡਾ ਦਰਵਾਜਾ ਹਮੇਸ਼ਾ ਲਈ ਖੁੱਲ੍ਹਾ ਹੈ, ਭਾਵੇਂ ਉਨ੍ਹਾਂ ਦਾ ਜਨਮ ਕਿਤੇ ਵੀ ਹੋਇਆ ਸੀ। ਕੀ ਤੁਹਾਡੇ ਵਿਕਟੋਰੀਆ ਵਿੱਚ ਰਹਿ ਰਹੇ ਪਰਿਵਾਰ ਜਾਂ ਦੋਸਤ ਹਨ ਜਿਨ੍ਹਾਂ ਦੀ ਇਸ ਵਿੱਚ ਦਿਲਚਸਪੀ ਹੋ ਸਕਦੀ ਹੈ? ਇਸ ਦਾ ਪ੍ਰਚਾਰ ਕਰਨ ਵਿੱਚ ਸਾਡੀ ਮਦਦ ਕਰੋ! GenV ਬਾਰੇ ਸਿਰਫ ਅਸੀਂ ਹੀ ਗੱਲ਼੍ਹ ਨਹੀਂ ਕਰ ਰਹੇ ਹਾਂ। ਕੀ ਤੁਸੀਂ ਜਾਣਦੇ ਸੀ ਕਿ ਪਿਛਲੇ ਸਾਲ ਮੀਡੀਆ ਵਿੱਚ 186 ਵਾਰ GenV ਦਾ ਜ਼ਿਕਰ ਕੀਤਾ ਗਿਆ ਸੀ? ਅਸੀਂ 43.5 ਮਿਲੀਅਨ ਤੋਂ ਵੱਧ ਦਰਸ਼ਕਾਂ ਤੱਕ ਪਹੁੰਚੇ। ਅਤੇ ਅਸੀਂ ਤੁਹਾਡੇ ਤੋਂ ਵੀ ਸੁਣਨਾ ਚਾਹੁੰਦੇ ਹਾਂ। 1000 ਤੋਂ ਵੱਧ GenV ਮਾਪੇ ਸਾਡੇ ਭਾਗੀਦਾਰ ਸਲਾਹਕਾਰੀ ਪੈਨਲ (Participant Advisory Panel) ਵਿੱਚ ਸ਼ਾਮਲ ਹੋਏ ਹਨ। ਜੇ ਤੁਸੀਂ ਪਹਿਲਾਂ ਹੀ ਸ਼ਾਮਲ ਨਹੀਂ ਹੋਏ ਹੋ, ਤਾਂ ਸ਼ਾਮਲ ਹੋਣ ਬਾਰੇ ਸੋਚੋ – ਤੁਸੀਂ GenV ਦੇ ਭਵਿੱਖ ਨੂੰ ਅਕਾਰ ਦੇਣ ਵਿੱਚ ਮਦਦ ਕਰ ਸਕਦੇ ਹੋ। GenV ਦੇ ਮੀਲਪੱਥਰ ਤੁਹਾਡੇ ਪਰਿਵਾਰ ਵਰਗੇ ਪਰਿਵਾਰਾਂ ਕਰਕੇ ਸੰਭਵ ਹੋਏ ਹਨ ਜਿਸ ਲਈ ਤੁਹਾਡਾ ਧੰਨਵਾਦ ਕਰਦੇ ਹਾਂ। ਪਿਛੋਕੜ ਵਿੱਚ ਕਾਫੀ ਕੁਝ ਹੋ ਰਿਹਾ ਹੈ। ਇਹ ‘ਸਮੀਖਿਆ ਵਿੱਚ GenV’ ਨਿਊਜ਼ਲੈਟਰ ਤੁਹਾਨੂੰ ਸਾਡੀ ਤਰੱਕੀ ਬਾਰੇ ਤਾਜ਼ਾ ਜਾਣਕਾਰੀ ਦਿੰਦਾ ਹੈ – ਸਰਵੇਖਣਾਂ ਤੋਂ ਨਮੂਨਿਆਂ, ਖੋਜ ਪ੍ਰਭਾਵ ਤੱਕ ਅਤੇ ਹੋਰ ਵੀ ਬਹੁਤ ਕੁਝ! ਆਉਣ ਵਾਲੇ ਸਾਲ ਲਈ ਸ਼ੁਭਕਾਮਨਾਵਾਂ ਦੇ ਨਾਲ, ਸਾਡੇ ‘ਕਿਉਂ’ ਨੂੰ ਯਾਦ ਕਰਨਾ ਸਾਥੀ GenV ਮਾਪਿਆਂ - ਪੈਟ੍ਰਿਕ ਅਤੇ ਪੇਜ - ਨੂੰ ਮਿਲੋ। ਉਨ੍ਹਾਂ ਨੇ ਆਪਣੀਆਂ ਦੋ ਛੋਟੀਆਂ ਕੁੜੀਆਂ ਦੇ ਬਿਹਤਰ ਭਵਿੱਖ ਲਈ GenV ਵਿੱਚ ਸਾਈਨ-ਅਪ ਕੀਤਾ। “ਜਦੋਂ ਵੀ ਕੋਈ ਖੋਜ ਅਧਿਐਨ ਹੁੰਦਾ ਹੈ, ਅਤੇ ਤੁਸੀਂ ਮਦਦ ਕਰਨ, ਨਮੂਨੇ ਦਾ ਵੱਡਾ ਅਕਾਰ ਪ੍ਰਾਪਤ ਕਰਨ, ਅਤੇ ਫਾਇਦੇ ਲਈ ਸਾਈਪ-ਅਪ ਕਰ ਸਕਦੇ ਹੋ, ਇਸ ਕਰਕੇ ਅਸੀਂ ਸਾਈਨ-ਅਪ ਕਰਨਾ ਚਾਹੁੰਦੇ ਸੀ।” ਇੱਥੇ ਤੁਸੀਂ ਉਨ੍ਹਾਂ ਦੇ ਪਰਿਵਾਰ ਅਤੇ GenV ਵਿੱਚ ਭਾਗ ਲੈਣ ਲਈ ਪ੍ਰੇਰਣਾ ਬਾਰੇ ਜਾਣ ਸਕਦੇ ਹੋ। ਪੈਟ੍ਰਿਕ ਨਿੱਜਤਾ ਦੇ ਮਹੱਤਵਪੂਰਨ ਵਿਸ਼ੇ ਬਾਰੇ ਵੀ ਗੱਲ ਕਰਦਾ ਹੈ। ਉਹ GenV ਦੁਆਰਾ ਤੁਹਾਡੀ ਜਾਣਕਾਰੀ ਦੀ ਰੱਖਿਆ ਕਰਨ ਦੇ ਕਈ ਤਰੀਕਿਆਂ ਵਿੱਚੋਂ ਇੱਕ ਦਾ, ਅਤੇ ਖੁਸ਼ੀ ਨਾਲ ਸ਼ਾਮਲ ਹੋਣ ਦੇ ਆਪਣੇ ਕਾਰਨਾਂ ਦਾ ਵਰਣਨ ਕਰਦਾ ਹੈ। ਮੌਜੂਦਾ ਜਾਣਕਾਰੀ ਤੱਕ ਪਹੁੰਚ ਪ੍ਰਾਪਤ ਕਰਨਾ GenV ਦਾ ਟੀਚਾ ਪੂਰੀ ਪੀੜ੍ਹੀ ਦੀ ਸਿਹਤ ਅਤੇ ਤੰਦਰੁਸਤੀ ਦੀ ਇੱਕ ਸੰਪੂਰਨ ਤਸਵੀਰ ਦਾ ਨਿਰਮਾਣ ਕਰਨਾ ਹੈ। ਤੁਸੀਂ ਇਸ ਨੂੰ ਸੰਭਵ ਕਰਨ ਵਿੱਚ ਮਦਦ ਕਰ ਰਹੇ ਹੋ। ਅਸੀਂ ਚਾਹੁੰਦੇ ਹਾਂ ਕਿ GenV ਤੁਹਾਡੇ ਅਤੇ ਤੁਹਾਡੇ ਪਰਿਵਾਰ ਤੋਂ ਬਹੁਤ ਥੋੜ੍ਹਾ ਕੰਮ ਲਵੇ। ਇਸ ਕਰਕ ਅਸੀਂ ਮਿਆਰੀ ਜਾਣਕਾਰੀ ਅਤੇ ਤੁਹਾਡੇ ਅਤੇ ਤੁਹਾਡੇ ਬੱਚੇ ਲਈ ਸੇਵਾਵਾਂ ਦੁਆਰਾ ਪਹਿਲਾਂ ਤੋਂ ਇਕੱਤਰ ਕੀਤੇ ਨਮੂਨਿਆਂ ਤੱਕ ਪਹੁੰਚ ਪ੍ਰਾਪਤ ਕਰਦੇ ਹਾਂ। ਤੁਸੀਂ ਹਮੇਸ਼ਾ ਇੱਥੇ ਸਾਡੀ ਵੈਬਸਾਈਟ ਤੇ ਉਹ ਡੇਟਾ ਅਤੇ ਨਮੂਨੇ ਦੇਖ ਸਕਦੇ ਹੋ ਜਿਨ੍ਹਾਂ ਤੱਕ GenV ਦੀ ਪਹੁੰਚ ਹੁੰਦੀ ਹੈ ਤੁਹਾਡੇ ਪਰਿਵਾਰ ਨੂੰ ਜਾਣਨਾ ਸੇਵਾਵਾਂ ਦੁਆਰਾ ਇਕੱਤਰ ਕੀਤੀ ਗਈ ਜਾਣਕਾਰੀ ਕਹਾਣੀ ਦਾ ਸਿਰਫ ਕੁਝ ਹਿੱਸਾ ਹੀ ਦੱਸਦੀ ਹੈ। ਅਸੀਂ ਉਮੀਦ ਕਰਦੇ ਹਾਂ ਕਿ ਹੁਣ ਤੱਕ ਤੁਸੀਂ ਸਾਡੇ ਆਨਲਾਈਨ ਛੋਟੇ ਸਰਵੇਖਣਾਂ ਬਾਰੇ ਜਾਣਦੇ ਹੋ। GenV and Me ਉਹ ਤਰੀਕਾ ਹੈ ਜਿਸ ਦੁਆਰਾ ਅਸੀਂ ਤੁਹਾਡੇ ਨਾਲ ਜੁੜੇ ਰਹਿੰਦੇ ਹਾਂ। ਸਮੇਂ ਦੇ ਨਾਲ, ਇਹ ਉਹ ਜਾਣਕਾਰੀ ਹੀ ਇਕੱਤਰ ਕਰਦਾ ਹੈ ਜੋ ਸਿਰਫ ਤੁਸੀਂ ਆਪਣੇ ਪਰਿਵਾਰ ਬਾਰੇ ਜਾਣਦੇ ਹੋ। ਇਹ ਤੁਹਾਨੂੰ GenV ਦੇ ਨਾਲ ਕੰਮ ਕਰਨ ਵਾਲੇ ਅਧਿਐਨਾਂ ਬਾਰੇ ਵੀ ਦੱਸਦਾ ਹੈ ਜਿਨ੍ਹਾਂ ਵਿੱਚ ਤੁਹਾਡੀ ਦਿਲਚਸਪੀ ਹੋ ਸਕਦੀ ਹੈ। ਅਸੀਂ ਹਰ ਵਾਰ GenV and Me ਨੂੰ ਪੂਰਾ ਕਰਨ ਲਈ ਸਾਰੇ ਮਾਪਿਆਂ ਦੇ ਸ਼ੁਕਰਗੁਜ਼ਾਰ ਹਾਂ। ਤੁਸੀਂ ਹੁਣ ਤੱਕ 64,000 ਤੋਂ ਵੱਧ ਸਰਵੇਖਣ ਕਰ ਚੁੱਕੇ ਹੋ! ਅਤੇ ਜਨਵਰੀ ਵਿੱਚ ਸਾਡੇ ਆਖਰੀ 3-ਮਹੀਨੇ ਦੇ GenV and Me ਸਰਵੇਖਣ ਨੂੰ ਭੇਜਣਾ ਰੋਮਾਂਚਕ ਸੀ! ਅਸੀਂ ਭਵਿੱਖੀ ਸਰਵੇਖਣਾਂ - ਪ੍ਰੀਸਕੂਲ ਸਾਲਾਂ ਵਿੱਚ ਅਤੇ ਉਸ ਤੋਂ ਬਾਅਦ - ਰਾਹੀਂ ਤੁਹਾਡੇ ਤੋਂ ਸੁਣਨ ਦੀ ਉਮੀਦ ਕਰਦੇ ਹਾਂ। GenV and Me ਅੰਗਰੇਜ਼ੀ, ਬਰਮੀ, ਪੰਜਾਬੀ, ਸਰਲੀਕ੍ਰਿਤ ਚੀਨੀ ਅਤੇ ਵੀਅਤਨਾਮੀ ਵਿੱਚ ਉਪਲਬਧ ਹੈ। ਵਿਸ਼ਵ-ਮੋਹਰੀ ਜੈਵਿਕ-ਨਮੂਨੇ ਕੀ ਤੁਸੀਂ ਜਾਣਦੇ ਸੀ ਕਿ ਹਰੇਕ ਮਨੁੱਖੀ ਸਰੀਰ ਵਿੱਚ ਕਈ ਟ੍ਰਿਲੀਅਨ ਮਾਈਕ੍ਰੋਬ ਹੁੰਦੇ ਹਨ? ਅਤੇ ਛਾਤੀ ਦੇ ਦੁੱਧ ਵਿੱਚ ਇਸ ਦੇ ਪੂਰੀ ਤਰ੍ਹਾਂ ਆਪਣੇ ਮਾਈਕ੍ਰੋਬ ਹੁੰਦੇ ਹਨ? ਸਾਨੂੰ ਸੁਰਫ ਹੁਣ ਪਤਾ ਲੱਗ ਰਿਹਾ ਹੈ ਕਿ ਇਹ ‘ਮਾਈਕ੍ਰੋਬੀਓਮ’ ਸਾਨੂੰ ਸਿਹਤਮੰਦ ਕਿਵੇਂ ਰੱਖਦਾ ਹੈ - ਅਤੇ ਕਈ ਵਾਰ ਸਾਨੂੰ ਬਿਮਾਰ ਕਿਵੇਂ ਕਰ ਦਿੰਦਾ ਹੈ। 2023 ਵਿੱਚ, 6,500 ਤੋਂ ਜਿਆਦਾ ਪਰਿਵਾਰਾਂ ਨੇ ਛਾਤੀ ਦੇ ਦੁੱਧ ਅਤੇ ਬੱਚੇ ਦੀ ਟੱਟੀ ਦੇ ਨਮੂਨੇ ਦਿੱਤੇ - ਜੋ ਕਿ ਦੁਨੀਆ ਵਿੱਚ ਅਜਿਹਾ ਸਭ ਤੋਂ ਵੱਡਾ ਇਕੱਤਰੀਕਰਨ ਹੈ। ਅਸੀਂ ਲਗਭਗ 100,000 ਲਾਰ ਦੇ ਨਮੂਨਿਆਂ ਨੂੰ ਵੀ ਸਟੋਰ ਕਰ ਰਹੇ ਹਾਂ। ਜੇ ਤੁਹਾਡੇ ਕੋਲ ਹਾਲੇ ਵੀ ਘਰ ਵਿੱਚ ਤੁਹਾਡੇ ਜਾਂ ਤੁਹਾਡੇ ਬੱਚੇ ਲਈ ਲਾਰ ਕਿਟ ਹੈ, ਤਾਂ ਜਿਆਦਾ ਦੇਰ ਨਹੀਂ ਹੋਈ ਹੈ। ਅਸੀਂ ਰੋਇਲ ਚਿਲਡਰਨਸ ਹਸਪਤਾਲ ਵਿਖੇ ਸਾਡੇ ਆਪਣੇ ਬਾਇਓਬੈਂਕ ਵਿੱਚ GenV ਨਮੂਨਿਆਂ ਨੂੰ ਸੁਰੱਖਿਅਤ ਢੰਗ ਨਾਲ ਸਟੋਰ ਕਰਦੇ ਹਾਂ ਤੰਦਰੁਸਤੀ ਦੀ ਤਸਵੀਰ ਨੂੰ ਪੇਂਟ ਕਰਨਾ ਜੇ ਅਸੀਂ GenV ਬਾਰੇ ਇੱਕ ਕੈਨਵਸ ਵਜੋਂ ਸੋਚਦੇ ਹਾਂ, ਤਾਂ ਤਸਵੀਰਾਂ ਨੂੰ ਸਾਡੇ ਖੋਜ ਭਾਈਵਾਲਾਂ ਦੁਆਰਾ ਪੇਂਟ ਕੀਤਾ ਜਾਂਦਾ ਹੈ। ਉਹ ਸਿਹਤ ਅਤੇ ਤੰਦਰੁਸਤੀ ਦੀ ਸਾਡੀ ਸਮਝ ਵਿੱਚ ਡੂੰਘਾਈ ਅਤੇ ਰੰਗ ਜੋੜਦੇ ਹਨ। ਉਹ ਅੱਜ ਅਤੇ ਭਵਿੱਖ ਵਿੱਚ ਬੱਚਿਆਂ ਅਤੇ ਬਾਲਗਾਂ ਦੁਆਰਾ ਸਾਮ੍ਹਣਾ ਕੀਤੀਆਂ ਜਾਣ ਵਾਲੀਆਂ ਜਟਿਲ ਸਮੱਸਿਆਵਾਂ ਲਈ ਨਵੇਂ ਸਮਾਧਾਨਾਂ ਦੀ ਪੇਸ਼ਕਸ਼ ਕਰਦੇ ਹਨ। ਬੱਸ GenV ਵਿੱਚ ਸ਼ਾਮਲ ਹੋ ਕੇ ਹੀ, ਤੁਸੀਂ ਪਹਿਲਾਂ ਹੀ ਸਾਡੇ ਨਾਲ ਕੰਮ ਕਰਨ ਵਾਲੇ ਅਧਿਐਨਾਂ ਦਾ ਸਮਰਥਨ ਕਰ ਰਹੇ ਹੋ। ਉਨ੍ਹਾਂ ਦਾ ਧੰਨਵਾਦ ਜੋ ਵਾਧੂ ਅਧਿਐਨਾਂ ਵਿੱਚ ਸ਼ਾਮਲ ਹੋਣ ਲਈ ਵਲੰਟੀਅਰ ਬਣੇ ਹਨ। ਤੁਹਾਡੀ ਮਦਦ ਦੇ ਨਾਲ, ਅਸੀਂ ਸਹਿਯੋਗਾਂ ਦਾ ਨਿਰਮਾਣ ਕਰਨਾ ਜਾਰੀ ਰੱਖਿਆ ਹੈ, ਜਿਵੇਂ ਕਿ VicCHILD ਦੇ ਨਾਲ ਕੀਤਾ ਹੈ: “ਅਸੀਂ ਘੱਟ ਸੁਣਨ ਸ਼ਕਤੀ ਵਾਲੇ
ਬੱਚਿਆਂ ਦੇ ਪੂਰੀ ਤਰ੍ਹਾਂ ਠੀਕ ਹੋਣ ਵਿੱਚ ਮਦਦ ਕਰਨ ਦੀ ਉਮੀਦ ਕਰਦੇ ਹਾਂ” 16 ਸਰਗਰਮ ਖੋਜ ਪ੍ਰੋਜੈਕਟ GenV ਦੇ ਸਟਾਰ – ਲੌਰਾ ਕੀ ਤੁਸੀਂ ਕਦੇ ਵੀ ਸਾਡੀ ਵੈਬਸਾਈਟ, ਈਮੇਲ ਜਾਂ ਫੋਨ ਰਾਹੀਂ GenV ਨਾਲ ਸੰਪਰਕ ਕੀਤਾ ਹੈ? ਜੇ ਕੀਤਾ ਹੈ, ਤਾਂ ਤੁਸੀਂ ਸ਼ਾਇਦ ਲੌਰਾ ਨੂੰ ਮਿਲੇ ਹੋ ਸਕਦੇ ਹੋ। ਉਹ 47,000 ਤੋਂ ਵੱਧ GenV ਪਰਿਵਾਰਾਂ ਲਈ ਸੰਪਰਕ ਦਾ ਪਹਿਲਾ ਬਿੰਦੂ ਹੈ। ਲੌਰਾ ਸਕਰੀਨ ਪਿਛਲੇ ਦੋਸਤਾਨਾ ਚਿਹਰਿਆਂ ਵਿੱਚੋਂ ਇੱਕ ਹੈ ਅਤੇ ਸਾਡੀ ਸਮਰਥਨ ਟੀਮ ਦੀ ਇੱਕ ਸਮਰਪਿਤ ਮੈਂਬਰ ਹੈ। ਅਸਲ ਵਿੱਚ, ਲੌਰਾ ਨੂੰ ਹਾਲ ਹੀ ਵਿੱਚ 'ਖੋਜ ਸਮਰਥਨ ਵਿੱਚ ਬੇਮਿਸਾਲ ਕੰਮ' ਕਰਨ ਲਈ ਇੱਕ MCRI ਸਟਾਫ ਅਵਾਰਡ ਮਿਲਿਆ ਹੈ। GenV ਦੇ ਨਾਲ ਸੰਪਰਕ ਵਿੱਚ ਰਹੋਸੁਆਲ ਜਾਂ ਫੀਡਬੈਕ ਹੈ? ਤੁਹਾਡੇ ਸੰਪਰਕ ਵੇਰਵੇ ਬਦਲ ਗਏ ਹਨ? ਕਿਰਪਾ ਕਰਕੇ ਇਸ ਤੇ GenV ਟੀਮ ਨਾਲ ਸੰਪਰਕ ਕਰੋ: ਫੋਨ: 1800 GEN VVV (1800 436 888) GenV ਦੀ ਅਗਵਾਈ ਮਰਡੋਕ ਚਿਲਡਰਨ'ਸ ਰਿਸਰਚ ਇੰਸਟੀਟਿਊਟ (Murdoch Children’s Research Institute, MCRI) ਦੁਆਰਾ ਕੀਤੀ ਜਾਂਦੀ ਹੈ, ਜੋ ਕਿ ਦਾ ਰੋਇਲ ਚਿਲਡਰਨ'ਸ ਹਸਪਤਾਲ (The Royal Children’s Hospital) ਅਤੇ ਦਿ ਯੂਨੀਵਰਸਿਟੀ ਆਫ ਮੈਲਬੌਰਨ (The University of Melbourne) ਦੁਆਰਾ ਸਮਰਥਿਤ ਹੈ, ਅਤੇ ਇਸ ਨੂੰ ਪੌਲ ਰਾਮਸੇ ਫਾਊਂਡੇਸ਼ਨ (Paul Ramsay Foundation), ਵਿਕਟੋਰੀਅਨ ਸਰਕਾਰ, ਦਿ ਰੋਇਲ ਚਿਲਡਰਨ'ਸ ਹਸਪਤਾਲ ਫਾਊਂਡੇਸ਼ਨ (The Royal Children’s Hospital Foundation), the National Health and Medical Research Council ਅਤੇ the Medical Research Future Fund ਤੋਂ ਫੰਡ ਮਿਲਦਾ ਹੈ। |