ਵਧਣ ਵਿੱਚ ਸਾਡੀ ਮਦਦ ਕਰਨ ਲਈ ਧੰਨਵਾਦ! No images? Click here ਇਹ ਨਿਊਜ਼ਲੈਟਰ ਹੁਣ ਇਸ ਵਿੱਚ ਉਪਲਬਧ ਹੈ: English, Arabic (العربية), Burmese (မြန်မာဘာသာ), Dari (دری), Punjabi (ਪੰਜਾਬੀ), Simplified Chinese (中文普通话), Vietnamese (Tiếng Việt)! ਇੱਥੇ ਸਾਡੀ ਵੈਬਸਾਈਟ ਤੇ GenV ਖ਼ਬਰਾਂ ਦੇਖੋ। ਸਾਡੇ ਵਿਗਿਆਨਕ ਨਿਰਦੇਸ਼ਕ ਵਲੋਂ ਸੁਨੇਹਾ ਸਾਡੀ ਬਸੰਤ GenV ਨਿਊਜ਼ ਵਿੱਚ ਤੁਹਾਡਾ ਸੁਆਗਤ ਹੈ, ਜੋ ਪਰਦੇ ਦੇ ਪਿੱਛੇ ਦੇ ਕੁਝ ਕੰਮ ਦਿਖਾਉਂਦੀ ਹੈ - ਜਿਵੇਂ ਕਿ ਅਸੀਂ GenV and Me ਸਰਵੇਖਣ ਸਵਾਲਾਂ ਨੂੰ ਕਿਵੇਂ ਚੁਣਦੇ ਹਾਂ। ਸਮਾਂ ਬਹੁਤ ਤੇਜ਼ ਨਿਕਲਦਾ ਹੈ - ਸਾਡੇ GenV ਬੱਚਿਆਂ ਲਈ ਵੀ! ਸਭ ਤੋਂ ਛੋਟਾ ਬੱਚਾ ਅਗਲੇ ਮਹੀਨੇ ਇੱਕ ਸਾਲ ਦਾ ਹੋ ਜਾਵੇਗਾ। ਪਰ ਸਾਡਾ ਦਰਵਾਜ਼ਾ ਹਮੇਸ਼ਾ ਖੁੱਲ੍ਹਾ ਹੈ। ਅਕਤੂਬਰ 2021 ਤੋਂ ਅਕਤੂਬਰ 2023 ਦਰਮਿਆਨ ਪੈਦਾ ਹੋਏ ਬੱਚੇ ਕਿਸੇ ਵੀ ਸਮੇਂ ਤੇ ਸ਼ਾਮਲ ਹੋ ਸਕਦੇ ਹਨ। ਕਿਉਂਕਿ ਅਸੀਂ ਹਸਪਤਾਲਾਂ ਵਿੱਚ ਪਰਿਵਾਰਾਂ ਨੂੰ ਮਿਲਣ ਜਾਣਾ ਬੰਦ ਕਰ ਦਿੱਤਾ ਹੈ, ਅਸੀਂ ਹੋਰ 3,500 ਪਰਿਵਾਰਾਂ ਦਾ ਆਨਲਾਈਨ ਸਵਾਗਤ ਕੀਤਾ ਹੈ। ਗੱਲਬਾਤ ਨੂੰ ਫੈਲਾਉਣ ਲਈ ਤੁਹਾਡਾ ਧੰਨਵਾਦ। MCG - ਮੈਲਬੌਰਨ ਕ੍ਰਿਕੇਟ ਗ੍ਰਾਊਂਡ ਵਰਗੀ ਕੋਈ ਵੱਡੀ ਇਮਾਰਤ ਬਣਾਉਣ ਵਿੱਚ ਸਮਾਂ ਲੱਗਦਾ ਹੈ। GenV ਲਈ ਵੀ ਇਸੇ ਤਰ੍ਹਾਂ ਹੈ। ਸ਼ੁਰੂ ਵਿੱਚ, ਸਾਡੀ ਟੀਮ ਵਿਕਟੋਰੀਆ ਵਿੱਚ 58 ਜਣੇਪਾ ਹਸਪਤਾਲਾਂ ਵਿੱਚ ਸੀ। ਇਸ ਸਾਲ, ਅਸੀਂ ਤੁਹਾਡੇ ਲਈ ਚੀਜ਼ਾਂ ਨੂੰ ਅਸਾਨ ਰੱਖਦੇ ਹੋਏ GenV ਦੀ ਸਾਖ ਦਾ ਨਿਰਮਾਣ ਕਰਨ ਤੇ ਕੰਮ ਕਰ ਰਹੇ ਹਾਂ। ਅਸੀਂ ਪਹਿਲਾਂ ਤੋਂ ਮੌਜੂਦ ਡੇਟਾ ਨਾਲ ਲਿੰਕ ਕਰ ਰਹੇ ਹਾਂ, ਮਹੱਤਵਪੂਰਨ ਪ੍ਰਣਾਲੀਆਂ ਨੂੰ ਸਥਾਪਿਤ ਕਰ ਰਹੇ ਹਾਂ, ਅਤੇ ਅਜਿਹੇ ਸਾਧਨ ਬਣਾ ਰਹੇ ਹਾਂ ਜੋ ਖੋਜਕਰਤਾ ਭਵਿੱਖ ਵਿੱਚ ਵਰਤਣਗੇ। ਹੁਣ ਜਦੋਂ GenV ਤਿਆਰ ਹੈ ਅਤੇ ਚੱਲ ਰਿਹਾ ਹੈ, ਤਾਂ ਅਸੀਂ ਆਪਣੇ ਭਾਈਵਾਲਾਂ ਨੂੰ ਇਹ ਕਲਪਨਾ ਕਰਨ ਲਈ ਵੀ ਕਹਿ ਰਹੇ ਹਾਂ ਕਿ GenV ਅੱਜ ਦੇ ਸਮੇਂ ਦੀਆਂ ਵੱਡੀਆਂ ਚੁਣੌਤੀਆਂ ਲਈ ਕੀ ਕਰ ਸਕਦਾ ਹੈ। ਮਾਨਸਿਕ ਸਿਹਤ, ਕੈਂਸਰ, ਦਿਲ ਅਤੇ ਫੇਫੜਿਆਂ ਦੀ ਸਿਹਤ, ਵਿਕਾਸ, ਸੁਣਨ ਸ਼ਕਤੀ... ਅਗਲੇ ਦਸ ਸਾਲਾਂ ਵਿੱਚ ਸਾਡੇ 'ਪ੍ਰਭਾਵ ਵਾਲੇ ਪ੍ਰੋਗਰਾਮ' ਕੀ ਹੋਣਗੇ? ਸ਼ੁਭ ਕਾਮਨਾਵਾਂ ਦੇ ਨਾਲ, ਜਨਮ ਦੇ ਤਜ਼ਰਬਿਆਂ ਤੋਂ ਸਿੱਖਣਾ GenV ਛੇਤੀ ਹੀ ਵਿਕਟੋਰੀਆ ਦੇ ਹਸਪਤਾਲਾਂ ਦੇ ਜਨਮ ਰਿਕਾਰਡਾਂ ਨਾਲ ਜੁੜ ਜਾਵੇਗਾ। ਇਸ ਵਿੱਚ ਜਨਮ ਦੀਆਂ ਕਿਸਮਾਂ, ਠਹਿਰਨ ਦੀ ਲੰਬਾਈ, ਕੋਈ ਵੀ ਸਮੱਸਿਆਵਾਂ, ਅਤੇ ਵਰਤੀਆਂ ਗਈਆਂ ਸੇਵਾਵਾਂ ਵਰਗੇ ਵੇਰਵੇ ਸ਼ਾਮਲ ਹਨ। ਖੋਜਕਰਤਾ ਫੇਰ ਅਧਿਐਨ ਕਰ ਸਕਦੇ ਹਨ ਕਿ ਉਹ ਬਾਅਦ ਵਿੱਚ ਸਿਹਤ ਨੂੰ ਕਿਵੇਂ ਪ੍ਰਭਾਵਿਤ ਕਰਦੇ ਹਨ। ਅਸੀਂ ਤੁਹਾਡੇ ਵੇਰਵਿਆਂ ਦੀ ਵਰਤੋਂ ਤੁਹਾਡੇ ਹਸਪਤਾਲ ਦੇ ਰਿਕਾਰਡਾਂ ਨਾਲ ਮੇਲ ਕਰਨ ਲਈ ਕਰਦੇ ਹਾਂ। ਕੁਝ ਲੋਕਾਂ ਦਾ ਨਾਮ ਜਾਂ ਹੋਰ ਵੇਰਵੇ ਇੱਕੋ ਹੁੰਦੇ ਹਨ, ਪਰ ਤੁਹਾਡਾ ਹਸਪਤਾਲ ਦਾ ਨੰਬਰ (URN) ਤੁਹਾਡੇ ਲਈ ਵਿਲੱਖਣ ਹੁੰਦਾ ਹੈ। URN ਦੀ ਵਰਤੋਂ ਕਰਨ ਨਾਲ ਸਾਨੂੰ ਹਰ ਕਿਸੇ ਨਾਲ ਤੇਜ਼ੀ ਨਾਲ ਮੇਲ ਕਰਨ ਵਿੱਚ ਮਦਦ ਮਿਲਦੀ ਹੈ। ਸਾਡੇ ਮੇਲ ਕਰਨ ਤੋਂ ਬਾਅਦ, ਅਸੀਂ ਤੁਹਾਡੀ ਜਾਣਕਾਰੀ ਨੂੰ ਤੁਹਾਡੇ ਨਿੱਜੀ ਵੇਰਵਿਆਂ ਤੋਂ ਵੱਖ ਰੱਖਦੇ ਹਾਂ। ਅਸੀਂ ਉਮੀਦ ਕਰਦੇ ਹਾਂ ਕਿ ਇਹ ਹਰ ਕਿਸੇ ਲਈ ਬਿਹਤਰ ਗਰਭ-ਅਵਸਥਾ ਅਤੇ ਜਨਮ ਦੇ ਨਤੀਜਿਆਂ ਦੀ ਅਗਵਾਈ ਕਰਦਾ ਹੈ! ਮਲ ਚੰਗਾ ਹੈ! ਅਪ੍ਰੈਲ ਵਿੱਚ, ਅਸੀਂ ਇੱਕ ਹੈਰਾਨੀਜਨਕ ਤੱਥ ਦਾ ਜ਼ਿਕਰ ਕੀਤਾ ਸੀ: ਸਾਡੇ ਮਲ ਵਿੱਚ ਖਰਬਾਂ ਜੀਵਾਣੂ ਹੁੰਦੇ ਹਨ। ਉਹ ਸਾਨੂੰ ਸਿਹਤਮੰਦ ਰੱਖਦੇ ਹਨ, ਅਤੇ ਕਈ ਵਾਰ ਸਾਨੂੰ ਬਿਮਾਰ ਕਰਦੇ ਹਨ। 7,200 ਤੋਂ ਵੱਧ GenV ਪਰਿਵਾਰਾਂ ਦਾ ਧੰਨਵਾਦ, ਸਾਡੇ ਕੋਲ ਆਸਟ੍ਰੇਲੀਆ ਵਿੱਚ ਨਵਜਾਤਾਂ ਦੇ ਮਲ ਦਾ ਸਭ ਤੋਂ ਵੱਡਾ ਨਮੂਨਾ ਸੰਗ੍ਰਹਿ ਹੈ। ਇਹ ਬੱਚੇ ਹੁਣ ਨਿਆਣੇ ਬਣ ਗਏ ਹਨ! ਜਦੋਂ ਇਹ ਬੱਚੇ 2 ਸਾਲ ਦੇ ਹੋ ਜਾਣਗੇ ਅਸੀਂ ਇੱਕ ਹੋਰ ਮਲ ਇਕੱਤਰੀਕਰਨ ਕਿੱਟ ਭੇਜਾਂਗੇ (ਅਕਤੂਬਰ 2024 ਤੋਂ)। ਜੇਕਰ ਤੁਸੀਂ ਇਹਨਾਂ ਪਰਿਵਾਰਾਂ ਵਿੱਚੋਂ ਇੱਕ ਹੋ, ਤਾਂ ਅਸੀਂ ਉਮੀਦ ਕਰਦੇ ਹਾਂ ਕਿ ਤੁਸੀਂ ਇੱਕ ਹੋਰ ਨਮੂਨੇ ਲਈ ਸਹਿਮਤ ਹੋਵੋਗੇ। ਖੋਜਕਰਤਾ ਫੇਰ ਸਮੇਂ ਦੇ ਨਾਲ ਢਿੱਡ ਦੀ ਸਿਹਤ ਨੂੰ ਦੇਖ ਸਕਦੇ ਹਨ। ਅਸੀਂ ਦੇਖ ਸਕਦੇ ਹਾਂ ਕਿ ਸ਼ੁਰੂਆਤੀ ਬਚਪਨ ਵਿੱਚ ਜੀਵਾਣੂ ਕਿਵੇਂ ਬਦਲਦੇ ਹਨ, ਅਤੇ ਇਸਦਾ ਸਿਹਤ ਅਤੇ ਵਿਕਾਸ 'ਤੇ ਕੀ ਅਸਰ ਪੈਂਦਾ ਹੈ। ਆਪਣੇ ਬੱਚੇ ਦੇ ਦੂਜੇ ਜਨਮਦਿਨ ਦੇ ਨੇੜੇ-ਤੇੜੇ ਡਾਕ ਵਿੱਚ ਕਿੱਟ ਦਾ ਧਿਆਨ ਰੱਖੋ। ਇਕੱਤਰ ਕਰਨ ਲਈ ਸ਼ੁਭਕਾਮਨਾਵਾਂ! GenV and me: ਤੁਸੀਂ ਸਾਨੂੰ ਕੀ ਦੱਸਿਆ… ਸਭ ਤੋਂ ਛੋਟੇ GenV ਬੱਚੇ ਲਗਭਗ ਇੱਕ ਸਾਲ ਦੇ ਹੋ ਗਏ ਹਨ। ਸਾਡੇ 3- ਅਤੇ 6-ਮਹੀਨੇ ਦੇ ਸਰਵੇਖਣ ਬੰਦ ਹੋ ਗਏ ਹਨ, ਅਤੇ 9-ਮਹੀਨੇ ਦਾ ਸਰਵੇਖਣ ਛੇਤੀ ਹੀ ਬੰਦ ਹੋ ਜਾਵੇਗਾ। ਉਸ ਹਰੇਕ ਪਰਿਵਾਰ ਦਾ ਧੰਨਵਾਦ ਜਿਸ ਨੇ GenV and Me ਸਰਵੇਖਣ ਪੂਰਾ ਕੀਤਾ ਹੈ। ਤੁਸੀਂ ਸਾਡੇ ਨਾਲ ਬਹੁਤ ਕੁਝ ਸਾਂਝਾ ਕੀਤਾ ਹੈ - ਉਹ ਚੀਜ਼ਾਂ ਜੋ ਵਧੀਆ ਚੱਲ ਰਹੀਆਂ ਹਨ ਅਤੇ ਉਹ ਚੀਜ਼ਾਂ ਜੋ ਚੁਣੌਤੀਪੂਰਨ ਹਨ। ਉਦਾਹਰਣ ਲਈ: ਤੁਹਾਡੇ ਬੱਚਿਆਂ ਨੇ ਲਗਭਗ 7 ਹਫ਼ਤਿਆਂ ਦੀ ਉਮਰ ਵਿੱਚ ਮੁਸਕਰਾਉਣਾ, ਅਤੇ 5 ਮਹੀਨਿਆਂ ਤੱਕ ਰਿੜਨਾ ਸ਼ੁਰੂ ਕੀਤਾ 3-5 ਮਹੀਨਿਆਂ ਵਿੱਚ:
ਕੀ ਤੁਸੀਂ ਜਾਣਦੇ ਸੀ? ਵਿਕਟੋਰੀਅਨ ਸਰਕਾਰ ਔਰਤਾਂ ਦੇ ਦਰਦ ਬਾਰੇ ਪੁੱਛਗਿੱਛ ਕਰ ਰਹੀ ਹੈ। ਜੁਲਾਈ ਵਿੱਚ, GenV ਨੇ ਵਿਕਟੋਰੀਆ ਦੇ ਮਾਪਿਆਂ ਅਤੇ ਬੱਚਿਆਂ ਲਈ ਮੁੱਦੇ ਨੂੰ ਉਜਾਗਰ ਕਰਦੇ ਹੋਏ, ਕਾਲ ਦਾ ਜਵਾਬ ਦਿੱਤਾ। ਅਸੀਂ ਉਮੀਦ ਕਰਦੇ ਹਾਂ ਕਿ ਇਸ ਦੇ ਨਤੀਜੇ ਵਜੋਂ ਬਿਹਤਰ ਇਲਾਜ ਅਤੇ ਦੇਖਭਾਲ ਤੱਕ ਪਹੁੰਚ ਪ੍ਰਾਪਤ ਕਰਨ ਵਿੱਚ ਮਦਦ ਮਿਲੇਗੀ। ਕੋਈ ਸਰਵੇਖਣ ਖੁੰਝ ਗਿਆ ਹੈ? ਕੋਈ ਗੱਲ ਨਹੀਂ, ਤੁਸੀਂ ਹਮੇਸ਼ਾ ਅਗਲਾ ਸਰਵੇਖਣ ਪੂਰਾ ਕਰ ਸਕਦੇ ਹੋ! ਤੁਹਾਡੇ ਦੁਆਰਾ ਪੂਰਾ ਕੀਤਾ ਗਿਆ ਹਰ ਸਰਵੇਖਣ ਸਾਡੀ ਮਦਦ ਕਰਦਾ ਹੈ - ਭਾਵੇਂ ਜੇ ਤੁਸੀਂ ਕੋਈ ਖੁੰਝਾ ਵੀ ਦਿੱਤਾ ਹੋਵੇ। GenV and Me ਅੰਗਰੇਜ਼ੀ, ਬਰਮੀ, ਪੰਜਾਬੀ, ਸਰਲੀਕ੍ਰਿਤ ਚੀਨੀ ਅਤੇ ਵੀਅਤਨਾਮੀ ਵਿੱਚ ਉਪਲਬਧ ਹੈ। ਹੁਣੇ GenV and Me ਐਪ ਨੂੰ ਡਾਉਨਲੋਡ ਕਰੋ! ਤੁਹਾਡੇ ਨਾਲ ਜਸ਼ਨ ਮਨਾ ਰਹੇ ਹਾਂ! ਸਾਨੂੰ ਤੁਹਾਡੇ ਮੀਲਪੱਥਰਾਂ ਅਤੇ ਇਸ ਬਾਰੇ ਸੁਣਨਾ ਪਸੰਦ ਹੈ ਕਿ ਤੁਹਾਨੂੰ ਅਤੇ ਤੁਹਾਡੇ ਪਰਿਵਾਰ ਨੂੰ GenV ਕਮਿਊਨਿਟੀ ਦਾ ਹਿੱਸਾ ਬਣ ਕੇ ਚੰਗਾ ਕਿਉਂ
ਲੱਗਦਾ ਹੈ। “ਮੈਂ GenV ਵਿੱਚ ਇਸ ਲਈ ਸ਼ਾਮਲ ਹੋਈ ਕਿਉਂਕਿ ਮੈਂ ਵਾਅਦਿਆਂ ਅਤੇ ਉਸ ਸਫਰ ਦਾ ਹਿੱਸਾ ਬਣਨਾ ਚਾਹੁੰਦੀ ਸੀ ਜੋ ਇਸ ਟੀਮ ਦੀ ਖੋਜ ਦਾ ਟੀਚਾ ਹੈ। ਮੈਨੂੰ ਆਰਥਰ ਦੀ ਸਿਹਤ ਬਾਰੇ ਸਰਵੇਖਣਾਂ ਨੂੰ ਭਰਨਾ ਅਤੇ ਇਸ ਸ਼ਾਨਦਾਰ ਟੀਮ ਨਾਲ ਆਪਣੇ ਬੱਚੇ ਦੇ ਸਫਰ ਨੂੰ ਸਾਂਝਾ ਕਰਨਾ ਪਸੰਦ ਹੈ।” ਦੇਖਭਾਲ ਕਰਨ ਲਈ ਅੱਡੀ ਵਿੱਚ ਸੂਈ ਪੇਸ਼ ਕਰ ਰਹੇ ਹਾਂ EpiGNs - ਜੋ Epi-Genomic Newborn Screening (ਨਵਜਾਤਾਂ ਵਿੱਚ ਏਪੀਜਿਨੋਮ ਸੰਬੰਧੀ ਜਾਂਚ) ਪ੍ਰੋਗਰਾਮ ਦਾ ਛੋਟਾ ਨਾਮ ਹੈ। ਕੁਝ ਬੱਚੇ ਦੁਰਲੱਭ ਬਿਮਾਰੀਆਂ ਨਾਲ ਪੈਦਾ ਹੁੰਦੇ ਹਨ ਜੋ ਇੱਕ ਵਾਰ ਵਿੱਚ ਸਪਸ਼ਟ ਨਹੀਂ ਹੁੰਦੀਆਂ ਹਨ। ਹਰ ਬੱਚੇ ਦੀ ਛੇਤੀ ਜਾਂਚ ਕਰਨ ਨਾਲ ਉਹਨਾਂ ਨੂੰ ਤੇਜੀ ਨਾਲ ਉਹ ਦੇਖਭਾਲ ਪ੍ਰਾਪਤ ਕਰਨ ਵਿੱਚ ਮਦਦ ਮਿਲਦੀ ਹੈ ਜਿਸਦੀ ਉਹਨਾਂ ਨੂੰ ਲੋੜ ਹੈ। ਤੁਹਾਨੂੰ ਸ਼ਾਇਦ ਅੱਡੀ ਵਿੱਚ ਸੂਈ ਮਾਰ ਕੇ ਕੀਤਾ ਗਿਆ ਖੂਨ ਦਾ ਟੈਸਟ ਯਾਦ ਹੋਵੇਗਾ ਜੋ ਤੁਹਾਡੇ ਬੱਚੇ ਦੇ ਜਨਮ ਤੋਂ ਤੁਰੰਤ ਬਾਅਦ ਕੀਤਾ ਗਿਆ ਸੀ। ਇਹ ਕੁਝ ਮਹੱਤਵਪੂਰਨ ਬਿਮਾਰੀਆਂ ਦੀ ਜਾਂਚ ਕਰਦਾ ਹੈ, ਪਰ ਸਾਰੀਆਂ ਦੀ ਨਹੀਂ। GenV ਦੇ ਨਾਲ ਕੰਮ ਕਰਦੇ ਹੋਏ, EpiGNs ਉਸੇ ਖੂਨ ਦੀ ਬੂੰਦ ਦੀ ਵਰਤੋਂ ਕਰਦੇ ਹੋਏ ਨਵੇਂ ਜਨਮੇ ਬੱਚੇ ਦੀਆਂ ਹੋਰ ਬਿਮਾਰੀਆਂ ਲਈ ਇੱਕ ਨਵੀਂ ਵਿਧੀ ਦੀ ਜਾਂਚ ਕਰ ਰਿਹਾ ਹੈ। ਇਹ ਤੁਹਾਡੇ ਬੱਚੇ ਦੀ ਮਦਦ ਨਹੀਂ ਕਰੇਗਾ ਪਰ ਭਵਿੱਖ ਵਿੱਚ ਕਈ ਹੋਰ ਬੱਚਿਆਂ ਦੀ ਮਦਦ ਕਰ ਸਕਦਾ ਹੈ। ਤੁਹਾਡੇ GenV and Me ਸਰਵੇਖਣਾਂ ਵਿੱਚ, ਅਸੀਂ ਤੁਹਾਡੇ ਬੱਚੇ ਦੀ ਸਿਹਤ ਅਤੇ ਸਿਹਤ ਸਮੱਸਿਆਵਾਂ ਬਾਰੇ ਪੁੱਛਦੇ ਹਾਂ। ਤੁਹਾਡੇ ਜਵਾਬ ਇਹ ਮੁਲਾਂਕਣ ਕਰਨ ਵਿੱਚ ਮਦਦ ਕਰਦੇ ਹਨ ਕਿ ਜੇ EpiGNs ਨਿਯਮਿਤ ਦੇਖਭਾਲ ਦਾ ਹਿੱਸਾ ਹੋਵੇ ਤਾਂ ਇਹ ਪਰਿਵਾਰਾਂ ਦੀ ਕਿੰਨੀ ਮਦਦ ਕਰ ਸਕਦਾ ਹੈ। ਤੁਹਾਡੀ ਮਦਦ ਨਾਲ, ਅਸੀਂ ਪਹਿਲਾਂ ਅਨੁਮਾਨ ਲਗਾ ਸਕਦੇ ਹਾਂ, ਰੋਕਥਾਮ ਕਰ ਸਕਦੇ ਹਾਂ ਅਤੇ ਇਲਾਜ ਕਰ ਸਕਦੇ ਹਾਂ। GenV ਦੇ ਸਟਾਰ - ਜਤੇਂਦਰ ਕੀ ਤੁਸੀਂ ਕਦੇ ਵੀ ਸੋਚਿਆ ਹੈ ਕਿ ਸਾਡਾ ਵੱਡਾ ਪ੍ਰੋਜੈਕਟ ਤੁਹਾਡੇ ਸਾਰੇ ਡੇਟਾ ਨੂੰ ਕਿਵੇਂ ਸੰਭਾਲਦਾ ਹੈ? ਜਤੇਂਦਰ ਨੂੰ ਮਿਲੋ! ਉਹ GenV ਲਈ ਡੇਟਾ ਲੀਡ ਹੈ। ਜਤੇਂਦਰ ਆਪਣੇ ਦਿਨ GenV ਡੇਟਾ ਦੀ ਦੁਨੀਆ ਵਿੱਚ ਬਿਤਾਉਂਦਾ ਹੈ। ਇਕੱਤਰਨ ਤੋਂ ਲੈ ਕੇ ਪ੍ਰੋਸੈਸਿੰਗ ਤੱਕ, ਉਹ ਯਕੀਨੀ ਬਣਾਉਂਦਾ ਹੈ ਕਿ ਤੁਹਾਡਾ ਡੇਟਾ ਸੁਰੱਖਿਅਤ ਹੈ ਅਤੇ ਸ਼ੁਰੂ ਤੋਂ ਅੰਤ ਤੱਕ ਚੰਗੀ ਤਰ੍ਹਾਂ ਪ੍ਰਬੰਧਿਤ ਕੀਤਾ ਜਾਂਦਾ ਹੈ। ਜਤੇਂਦਰ ਕਹਿੰਦਾ ਹੈ ਕਿ ਤੁਹਾਡਾ ਡੇਟਾ ਇੱਕ ਬੁਝਾਰਤ ਦੇ ਟੁਕੜਿਆਂ ਵਾਂਗ ਹੈ। ਉਸਦਾ ਕੰਮ ਉਹਨਾਂ ਨੂੰ ਇਕੱਠੇ ਫਿੱਟ ਕਰਨਾ ਹੈ ਤਾਂ ਜੋ ਖੋਜਕਰਤਾ ਪੈਟਰਨ ਲੱਭ ਸਕਣ ਅਤੇ ਖੋਜਾਂ ਕਰ ਸਕਣ। GenV ਨੇ ਵਾਅਦਾ ਕੀਤਾ ਕਿ, ਜੇ ਤੁਸੀਂ ਹਿੱਸਾ ਲਿੱਤਾ, ਤਾਂ ਇਹ ਹੋਰ ਬੱਚਿਆਂ ਅਤੇ ਮਾਪਿਆਂ ਦੀ ਮਦਦ ਕਰੇਗਾ। Jਜਤੇਂਦਰ ਅਤੇ ਉਸ ਦੀ ਟੀਮ ਸਾਡੇ ਟੀਚੇ ਲਈ ਇੱਕ ਮਹੱਤਵਪੂਰਨ ਕਦਮ ਹੈ। GenV ਨੂੰ ਆਕਾਰ ਦੇਣ ਵਿੱਚ ਸਾਡੀ ਮਦਦ ਕਰੋਇੱਥੇ ਸਾਡੇ ਭਾਗੀਦਾਰ ਸਲਾਹਕਾਰ ਪੈਨਲ ਵਿੱਚ ਸ਼ਾਮਲ ਹੋਵੋ। ਫੋਨ: 1800 GEN VVV (1800 436 888) ਸਾਡੇ ਸੋਸ਼ਲ ਮੀਡੀਆ ਰਾਹੀਂ GenV ਬਾਰੇ ਤਾਜ਼ਾ ਜਾਣਕਾਰੀ ਰੱਖੋ: GenV ਦੀ ਅਗਵਾਈ Murdoch Children’s Research Institute (MCRI) ਵੱਲੋਂ ਕੀਤੀ ਜਾਂਦੀ ਹੈ, ਇਸ ਨੂੰ ਦਿ ਰੋਇਲ ਚਿਲਡਰਨਜ਼ ਹਸਪਤਾਲ (Royal Children’s Hospital) ਅਤੇ ਦਿ ਯੂਨੀਵਰਸਿਟੀ ਆਫ਼ ਮੈਲਬੌਰਨ (The University of Melbourne) ਦਾ ਸਮਰਥਨ ਪ੍ਰਾਪਤ ਹੈ, ਅਤੇ ਪੌਲ ਰਾਮਸੇ ਫਾਊਂਡੇਸ਼ਨ (Paul Ramsay Foundation), ਵਿਕਟੋਰੀਅਨ ਸਰਕਾਰ (Victorian Government), ਦਿ ਰਾਇਲ ਚਿਲਡਰਨਜ਼ ਹਸਪਤਾਲ ਫਾਊਂਡੇਸ਼ਨ (The Royal Children’s Hospital Foundation), ਨੈਸ਼ਨਲ ਹੈਲਥ ਐਂਡ ਮੈਡੀਕਲ ਰਿਸਰਚ ਕੌਂਸਲ (National Health and Medical Research Council) ਅਤੇ ਮੈਡੀਕਲ ਰਿਸਰਚ ਫਿਊਚਰ ਫੰਡ (Medical Research Future Fund) ਤੋਂ ਪੈਸਾ ਮਿਲਦਾ ਹੈ। |