ਇਸ ਗਰਮੀਆਂ ਦੇ ਐਡੀਸ਼ਨ ਵਿੱਚ ਤਾਜ਼ਾ ਖਬਰਾਂ ਪੜ੍ਹੋ

No images? Click here

 
GenV ਖਬਰਾਂ ਦਾ ਸਿਰਲੇਖ

ਇਹ ਨਿਊਜ਼ਲੈਟਰ ਹੁਣ ਇਸ ਵਿੱਚ ਉਪਲਬਧ ਹੈ: English, Arabic (العربية), Burmese (မြန်မာဘာသာ), Dari (دری), Punjabi (ਪੰਜਾਬੀ), Simplified Chinese (中文普通话), Vietnamese (Tiếng Việt)! ਇੱਥੇ ਸਾਡੀ ਵੈਬਸਾਈਟ ਤੇ GenV ਖ਼ਬਰਾਂ ਦੇਖੋ।

ਸਾਡੇ ਵਿਗਿਆਨਕ ਨਿਰਦੇਸ਼ਕ ਵਲੋਂ ਸੁਨੇਹਾ 

ਇਹ ਨਿਊਜ਼ਲੈਟਰ ਹੁਣ ਹੋਰ ਭਾਸ਼ਾਵਾਂ ਵਿੱਚ ਉਪਲਬਧ ਹੈ!

ਗਰਮੀਆਂ ਆ ਗਈਆਂ ਹਨ ਅਤੇ ਸਾਲ ਖਤਮ ਹੋ ਰਿਹਾ ਹੈ, GenV ਦਾ ਹਿੱਸਾ ਬਣਨ ਲਈ ਤੁਹਾਡਾ ਧੰਨਵਾਦ। ਕੁਝ ਪਰਿਵਾਰ ਪੰਜ ਸਾਲਾਂ ਤੋਂ ਸਾਡੇ ਨਾਲ ਹਨ, ਅਤੇ ਕੁਝ ਬਿਲਕੁਲ ਨਵੇਂ ਹਨ। ਹਰ ਪਰਿਵਾਰ ਸਾਡੇ ਲਈ ਮਾਇਨੇ ਰੱਖਦਾ ਹੈ।
ਇਹ ਉਹ ਥਾਂ ਹੈ ਜਿੱਥੇ ਅਸੀਂ ਆਪਣੀਆਂ ਖੋਜਾਂ, ਖਬਰਾਂ ਅਤੇ ਪ੍ਰਗਤੀ ਨੂੰ ਤੁਹਾਡੇ ਨਾਲ ਸਾਂਝਾ ਕਰਦੇ ਹਾਂ।

GenV ਵੱਡੇ ਸਵਾਲਾਂ 'ਤੇ ਗੱਲ ਕਰ ਰਿਹਾ ਹੈ। ਹੋਰ ਬੱਚਿਆਂ ਦੇ ਵਧਣ-ਫੁੱਲਣ ਲਈ ਅਤੇ ਬਾਲਗਾਂ ਨੂੰ ਲੰਬੇ ਸਮੇਂ ਤੱਕ ਸਿਹਤਮੰਦ ਰਹਿਣ ਲਈ ਕੀ ਕਰਨਾ ਪਵੇਗਾ? ਅਸੀਂ ਮਾਨਸਿਕ ਸਿਹਤ ਨੂੰ ਕਿਵੇਂ ਸੁਧਾਰ ਸਕਦੇ ਹਾਂ? ਆਪਣਾ ਸਭ ਤੋਂ ਵਧੀਆ ਜੀਵਨ ਜਿਉਣ ਵਿੱਚ ਕਿਹੜੀ ਚੀਜ਼ ਲੋਕਾਂ ਦੀ ਮਦਦ ਕਰਦੀ ਹੈ? ਅਸੀਂ ਇਸਨੂੰ ਹਰ ਪਰਿਵਾਰ ਲਈ ਆਦਰਸ਼ ਕਿਵੇਂ ਬਣਾ ਸਕਦੇ ਹਾਂ? ਅਤੇ ਕਿਹੜੀਆਂ ਤਬਦੀਲੀਆਂ ਸਾਰਿਆਂ ਲਈ ਕੰਮ ਕਰ ਸਕਦੀਆਂ ਹਨ, ਉਨ੍ਹਾਂ ਤਰੀਕਿਆਂ ਨਾਲ ਜੋ ਨਿਰਪੱਖ ਅਤੇ ਕਿਫਾਇਤੀ ਹੋਣ? ਇਹ ਸਵਾਲ GenV ਦਾ ਮਾਰਗਦਰਸ਼ਨ ਕਰਦੇ ਹਨ, ਅਤੇ ਤੁਹਾਡੇ ਪਰਿਵਾਰ ਸਾਡੇ ਕੰਮ ਦਾ ਮੁੱਖ ਕੇਂਦਰ-ਬਿੰਦੂ ਹਨ।

ਇਸ ਤੋਂ ਪਹਿਲਾਂ ਕਿ ਤੁਸੀਂ ਅੱਗੇ ਪੜ੍ਹੋ, ਇੱਥੇ ਕੁਝ ਸੰਖੇਪ ਅਪਡੇਟਸ ਦਿੱਤੇ ਗਏ ਹਨ:

  • GenV ਬਾਰੇ ਹੋਰ ਜਾਣਕਾਰੀ ਚਾਹੁੰਦੇ ਹੋ? ਸਾਡਾ ਨਵਾਂ ਪ੍ਰੋਟੋਕੋਲ ਸਾਡੇ ਡਿਜ਼ਾਈਨ ਅਤੇ ਯੋਜਨਾ ਦੀ ਵਿਆਖਿਆ ਕਰਦਾ ਹੈ। ਦੁਨੀਆ ਭਰ ਦੇ ਲੋਕ GenV ਨੂੰ ਵਧਦੇ ਹੋਏ ਦੇਖ ਰਹੇ ਹਨ।
  • ਜੁਲਾਈ 2026 ਵਿੱਚ ਇੱਕ ਵੱਡਾ ਮੀਲ-ਪੱਥਰ: ਖੋਜਕਰਤਾ ਗਰਭ-ਅਵਸਥਾ ਤੋਂ ਲੈ ਕੇ 2 ਸਾਲ ਦੀ ਉਮਰ ਤੱਕ ਦੇ GenV ਡੇਟਾ ਦਾ ਅਧਿਐਨ ਕਰਨ ਲਈ ਅਰਜ਼ੀ ਦੇ ਸਕਦੇ ਹਨ। ਅਸੀਂ ਉਨ੍ਹਾਂ ਦੇ ਵਿਚਾਰਾਂ ਨੂੰ ਸੁਣਨ ਲਈ ਉਤਸੁਕ ਹਾਂ।
  • ਸ਼ੁਰੂਆਤੀ ਸਿੱਖਿਆ ਜੀਵਨਭਰ ਦੀ ਸਿਹਤ ਨੂੰ ਅਕਾਰ ਦਿੰਦੀ ਹੈ। ਕਿੰਡਰ ਅਤੇ ਬਾਲ-ਦੇਖਭਾਲ ਪ੍ਰੋਗਰਾਮ ਬਹੁਤ ਵੱਡਾ ਫਰਕ ਪਾਉਂਦੇ ਹਨ – ਪਰ ਕਿਹੜੇ ਹਿੱਸੇ ਸਭ ਤੋਂ ਵੱਧ ਮਾਇਨੇ ਰੱਖਦੇ ਹਨ? GenV ਮਦਦ ਕਰ ਸਕਦਾ ਹੈ।
    ਸਾਡੇ ਮੈਡੀਕਲ ਜਰਨਲ ਆਫ ਆਸਟ੍ਰੇਲੀਆ ਬਲੋਗ ਵਿੱਚ ਹੋਰ ਪੜ੍ਹੋ।

ਮੈਨੂੰ ਸਾਡੇ GenV ਮਾਸਕੌਟ, GeneVieve ਨੂੰ ਵੀ ਪੇਸ਼ ਕਰਨ ਦਾ ਮੌਕਾ ਦਿਓ। ਉਹ ਰਾਜ ਭਰ ਵਿੱਚ ਸਾਡੀਆਂ ਟੀਮਾਂ ਨਾਲ ਮੁਲਾਕਾਤ ਕਰ ਚੁੱਕੀ ਹੈ ਅਤੇ ਹੁਣ ਸਾਡੇ ਸੁਨੇਹਿਆਂ ਵਿੱਚ ਦਿਖਾਈ ਦਿੰਦੀ ਹੈ – ਬੇਸ਼ੱਕ, ਹਮੇਸ਼ਾ ਆਪਣੀ GenV ਵਾਲੀ ਵਨਸੀ ਪਹਿਨਦੀ ਹੈ! ਉਸ 'ਤੇ ਨਜ਼ਰ ਜਮਾਏ ਰੱਖੋ!

GenV ਦਾ ਹਿੱਸਾ ਬਣਨ ਲਈ ਫੇਰ ਤੋਂ ਧੰਨਵਾਦ। ਅਸੀਂ ਅਗਲੇ ਸਾਲ ਤੁਹਾਡੇ ਨਾਲ ਵਧਣ ਅਤੇ ਸਿੱਖਣ ਦੀ ਉਮੀਦ ਕਰਦੇ ਹਾਂ।

ਆਉਣ ਵਾਲੇ ਸਾਲ ਲਈ ਸ਼ੁਭਕਾਮਨਾਵਾਂ ਦੇ ਨਾਲ, 
ਪ੍ਰੋਫੈਸਰ ਮੇਲਿਸਾ ਵੇਕ (Melissa Wake)
GenV ਵਿਗਿਆਨਕ ਨਿਰਦੇਸ਼ਕ

ਮੇਲਿਸਾ ਵੇਕ ਨੇ GeneVieve ਫੜਿਆ ਹੋਇਆ ਹੈ
 
 

ਛੋਟੇ ਬੱਚਿਆਂ ਅਤੇ ਨਿਆਣਿਆਂ ਲਈ ਪੈਕ ਕੀਤੇ ਭੋਜਨ: ਤੁਸੀਂ ਸਾਨੂੰ ਕੀ ਦੱਸਿਆ...

ਭੋਜਨ ਸਿਹਤ ਲਈ ਮਾਇਨੇ ਰੱਖਦਾ ਹੈ – ਖਾਸ ਕਰਕੇ ਛੋਟੇ ਬੱਚਿਆਂ ਅਤੇ ਨਿਆਣਿਆਂ ਲਈ। ਪਰ ਮਾਪੇ ਹਮੇਸ਼ਾ ਪੈਕ ਕੀਤੇ ਨਿਆਣਿਆਂ ਦੇ ਭੋਜਨ ਬਾਰੇ ਜਾਣਕਾਰੀ 'ਤੇ ਭਰੋਸਾ ਨਹੀਂ ਕਰ ਸਕਦੇ ਹਨ। ਇਸ ਬਾਰੇ ਕੋਈ ਨਿਯਮ ਨਹੀਂ ਹਨ ਕਿ ਉਨ੍ਹਾਂ ਵਿੱਚ ਕਿੰਨੀ ਖੰਡ ਜਾਂ ਨਮਕ ਹੋ ਸਕਦਾ ਹੈ, ਅਤੇ ਜ਼ਿਆਦਾਤਰ ਪੋਸ਼ਣ ਸਬੰਧੀ ਦਿਸ਼ਾ-ਨਿਰਦੇਸ਼ਾਂ ਨੂੰ ਪੂਰਾ ਨਹੀਂ ਕਰਦੇ ਹਨ। ਇਹ ਉਹ ਥਾਂ ਹੈ ਜਿੱਥੇ GenV ਪਰਿਵਾਰ ਅਸਲ ਫਰਕ ਲਿਆ ਰਹੇ ਹਨ।

ਅਸੀਂ ਛੋਟੇ ਬੱਚਿਆਂ ਦੁਆਰਾ ਖਾਧੇ ਜਾਂਦੇ ਭੋਜਨਾਂ ਬਾਰੇ ਇੱਕ ਖਾਸ ਸਰਵੇਖਣ ਚਲਾਇਆ – ਕੁਝ ਅਜਿਹਾ ਜੋ ਸਿਰਫ GenV ਹੀ ਇਸ ਗਤੀ ਅਤੇ ਪੈਮਾਨੇ 'ਤੇ ਕਰ ਸਕਦਾ ਸੀ।

7,000 ਤੋਂ ਵੱਧ ਮਾਪਿਆਂ ਨੇ ਸਾਨੂੰ ਦੱਸਿਆ:

  • 90% GenV ਬੱਚਿਆਂ ਨੇ ਛੋਟੇ ਬੱਚਿਆਂ ਅਤੇ ਨਿਆਣਿਆਂ ਲਈ ਬਣੇ ਪੈਕ ਕੀਤੇ ਭੋਜਨ ਅਜ਼ਮਾਏ ਹਨ, ਜਿਵੇਂ ਕਿ ਸਨੈਕਸ ਜਾਂ ਸਕਵੀਜ਼ ਪਾਊਚ।
  • ਜ਼ਿਆਦਾਤਰ ਨਿਆਣਿਆਂ ਨੇ ਲਗਭਗ 8 ਮਹੀਨਿਆਂ ਦੀ ਉਮਰ ਵਿੱਚ ਇਨ੍ਹਾਂ ਭੋਜਨਾਂ ਨੂੰ ਅਜ਼ਮਾਇਆ, ਅਤੇ 80% ਤੋਂ ਵੱਧ ਨਿਆਣਿਆਂ ਨੇ ਪਿਛਲੇ ਮਹੀਨੇ ਇਨ੍ਹਾਂ ਨੂੰ ਖਾਧਾ।
  • 97% ਮਾਪਿਆਂ ਨੇ ਕਿਹਾ ਕਿ ਨਿਯਮ ਹੋਣੇ ਚਾਹੀਦੇ ਹਨ, ਤਾਂ ਜੋ ਪੈਕੇਜਿੰਗ 'ਤੇ ਇਹ ਭੋਜਨ ਉਸ ਨਾਲੋਂ ਜਿਆਦਾ ਸਿਹਤਮੰਦ ਦਿਖਾਈ ਨਾ ਦੇਣ ਜਿੰਨੇ ਕਿ ਉਹ ਹਨ।
ਚਮਚੇ ਨਾਲ ਬੇਬੀ

ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਦੀਆਂ ਸਰਕਾਰਾਂ ਹੁਣ ਇਸ ਬਾਰੇ ਨਿਯਮਾਂ ਦੀ ਜਾਂਚ ਕਰ ਰਹੀਆਂ ਹਨ ਕਿ ਇਨ੍ਹਾਂ ਭੋਜਨਾਂ ਵਿੱਚ ਕੀ ਹੋ ਸਕਦਾ ਹੈ ਅਤੇ ਪੈਕੇਟਾਂ 'ਤੇ ਕੀ ਲਿਖਿਆ ਹੋ ਸਕਦਾ ਹੈ। ਤੁਹਾਡੇ ਜਵਾਬ ਇਨ੍ਹਾਂ ਫੈਸਲਿਆਂ ਨੂੰ ਅਕਾਰ ਦੇਣ ਵਿੱਚ ਮਦਦ ਕਰ ਰਹੇ ਹਨ।

ਇੱਥੇ ਹੋਰ ਪੜ੍ਹੋ
 

ਬਚੇ ਹੋਏ ਪਦਾਰਥਾਂ ਨੂੰ ਵਿਗਿਆਨਕ ਖੋਜ ਵਿੱਚ ਬਦਲਣਾ

ਕੀ ਤੁਸੀਂ ਜਾਣਦੇ ਸੀ ਕਿ GenV ਨੇ 50,000 ਤੋਂ ਵੱਧ ਨਮੂਨਿਆਂ ਨੂੰ ਸੁੱਟੇ ਜਾਣ ਤੋਂ ਬਚਾਇਆ ਹੈ?
ਗਰਭ-ਅਵਸਥਾ ਦੇ ਦੌਰਾਨ, ਮਾਪਿਆਂ ਨੇ ਆਪਣੀ ਅਤੇ ਆਪਣੇ ਬੱਚੇ ਦੀ ਸਿਹਤ ਦੀ ਜਾਂਚ ਕਰਨ ਲਈ
ਖੂਨ ਜਾਂ ਹੋਰ ਜਾਂਚਾਂ ਕਰਵਾਈਆਂ ਹੋ ਸਕਦੀਆਂ ਹਨ।

ਇਨ੍ਹਾਂ ਜਾਂਚਾਂ ਨੂੰ ਕੀਤੇ ਜਾਣ ਤੋਂ ਬਾਅਦ, ਬਚੇ ਹੋਏ ਨਮੂਨਿਆਂ ਨੂੰ ਆਖਰਕਾਰ ਸੁੱਟ ਦਿੱਤਾ ਜਾਂਦਾ ਹੈ। 
ਪਰ GenV ਨੇ ਲੈਬਾਂ ਨੂੰ ਉਨ੍ਹਾਂ ਨੂੰ ਲੰਬੇ ਸਮੇਂ ਤੱਕ ਸਟੋਰ ਕਰਨ ਲਈ ਕਿਹਾ।
ਅਸੀਂ ਹੁਣ ਇਹਨਾਂ ਵਿੱਚੋਂ 50,000 ਤੋਂ ਵੱਧ ਨਮੂਨਿਆਂ ਨੂੰ GenV ਮਾਪਿਆਂ ਨਾਲ ਮਿਲਾ ਲਿਆ ਹੈ। ਪ੍ਰਵਾਨਿਤ ਖੋਜਕਰਤਾ ਇਨ੍ਹਾਂ ਨਮੂਨਿਆਂ ਦਾ ਅਧਿਐਨ ਹੋਰ GenV ਡੇਟਾ ਨਾਲ ਕਰਨ ਦੇ ਯੋਗ ਹੋਣਗੇ। ਇਹ ਗਰਭ-ਅਵਸਥਾ ਦੇ ਦੌਰਾਨ ਅਤੇ ਜਨਮ ਤੋਂ ਬਾਅਦ ਸਿਹਤ ਬਾਰੇ ਹੋਰ ਜਾਣਨ ਵਿੱਚ ਉਹਨਾਂ ਦੀ ਮਦਦ ਕਰ ਸਕਦਾ ਹੈ। ਸਾਨੂੰ ਉਮੀਦ ਹੈ ਕਿ ਇਸ ਨਾਲ ਭਵਿੱਖ ਵਿੱਚ ਨਵੀਆਂ ਵਿਗਿਆਨਕ ਖੋਜਾਂ ਹੋਣਗੀਆਂ।

ਲੈਬ ਵਿੱਚ ਮਾਈਕ੍ਰੋਸਕੋਪ ਨਾਲ ਦੇਖਦੀ ਇੱਕ ਔਰਤ ਵਿਗਿਆਨੀ
GenV ਦੁਆਰਾ ਇਕੱਠੇ ਕੀਤੇ ਜਾਂਦੇ ਡੇਟਾ ਅਤੇ ਨਮੂਨਿਆਂ ਬਾਰੇ ਹੋਰ ਜਾਣਕਾਰੀ ਇੱਥੇ ਪਾਓ
 

ਟੱਟੀ ਬਹੁਤ ਵਧੀਆ ਹੈ!

ਪਾਰਟੀ ਹੈਟ ਅਤੇ ਕੰਫੇਟੀ ਨਾਲ ਪੂਪ

ਛੋਟੇ-ਛੋਟੇ ਟੱਟੀ ਦੇ ਨਮੂਨਿਆਂ ਤੋਂ ਲੈ ਕੇ ਵੱਡੀਆਂ ਖੋਜਾਂ ਤੱਕ। 
ਇਹ ਟੱਟੀ ਦਾ ਇਕੱਤਰੀਕਰਨ ਖਤਮ ਹੋ ਗਿਆ ਹੈ। ਅਸੀਂ ਹਿੱਸਾ ਲੈਣ ਵਾਲੇ ਸਾਰੇ ਪਰਿਵਾਰਾਂ ਦੇ ਬਹੁਤ ਧੰਨਵਾਦੀ ਹਾਂ। ਸਾਨੂੰ 2023 ਵਿੱਚ 7,000 ਤੋਂ ਵੱਧ ਨਵੇਂ-ਜਨਮੇ ਬੱਚਿਆਂ ਦੀਆਂ ਕਿੱਟਾਂ ਮਿਲੀਆਂ। ਹੁਣ, 3,600 ਪਰਿਵਾਰਾਂ ਨੇ 2 ਸਾਲ ਦੀ ਕਿੱਟ ਵੀ ਦੇ ਦਿੱਤੀ ਹੈ – ਕੁੱਲ ਮਿਲਾ ਕੇ ਲਗਭਗ 10,000 ਨਮੂਨੇ!

ਖੋਜਕਰਤਾ ਹੁਣ ਅਧਿਐਨ ਕਰ ਸਕਦੇ ਹਨ ਕਿ ਪਹਿਲੇ ਦੋ ਸਾਲਾਂ ਦੇ ਦੌਰਾਨ ਢਿੱਡ ਦੇ ਮਾਈਕ੍ਰੋਬਸ ਕਿਵੇਂ ਬਦਲਦੇ ਹਨ ਅਤੇ ਉਹ ਬੱਚਿਆਂ ਦੀ ਵਧਣ, ਸਿਹਤਮੰਦ ਰਹਿਣ, ਅਤੇ ਮਜ਼ਬੂਤ ​​ਸਰੀਰ ਅਤੇ ਦਿਮਾਗ ਵਿਕਸਿਤ ਕਰਨ ਵਿੱਚ ਕਿਵੇਂ ਮਦਦ ਕਰਦੇ ਹਨ।
ਇਸ ਖੋਜ ਨੂੰ ਸੰਭਵ ਬਣਾਉਣ ਲਈ ਤੁਹਾਡਾ ਧੰਨਵਾਦ।
ਅੱਗੇ ਕੀ ਹੋਵੇਗਾ? ਅਸੀਂ ਇਨ੍ਹਾਂ ਖੋਜਾਂ ਨੂੰ ਸ਼ੁਰੂ ਕਰਨ ਲਈ ਫੰਡਿੰਗ ਲਈ ਅਰਜ਼ੀ ਦਿੱਤੀ ਹੈ!

ਇੱਥੇ ਹੋਰ ਪੜ੍ਹੋ
 

ਤੁਹਾਡਾ ਜਸ਼ਨ ਮਨਾ ਰਹੇ ਹਾਂ!

ਸਾਨੂੰ GenV ਪਰਿਵਾਰਾਂ ਤੋਂ ਸੁਣਨਾ ਵਧੀਆ ਲੱਗਦਾ ਹੈ! ਅਸੀਂ GenV ਮਾਂ ਟ੍ਰਿਸੀਆ ਨੂੰ ਮਿਲੇ, ਜਿਸਨੇ ਦੱਸਿਆ ਕਿ GenV ਦਾ ਉਸਦੇ ਪਰਿਵਾਰ ਲਈ ਕੀ ਮਤਲਬ ਹੈ...

"ਦੁਨੀਆ ਲਈ ਇਹ ਕਿੰਨਾ ਸ਼ਾਨਦਾਰ ਤੋਹਫਾ ਹੈ! ਕਿਉਂਕਿ ਅਸਲ ਵਿੱਚ, ਇਹੀ ਤਾਂ ਹੈ। ਇਹ ਦੁਨੀਆ ਲਈ ਇੱਕ ਤੋਹਫਾ ਹੈ ਅਤੇ ਇਸਦਾ ਹਿੱਸਾ ਬਣਨ ਲਈ ਸਾਨੂੰ ਜਿਆਦਾ ਕੁਝ ਨਹੀਂ ਕਰਨਾ ਪੈਂਦਾ ਹੈ"

GenV ਪਰਿਵਾਰ ਟ੍ਰਿਸੀਆ, ਚਾਰਲੀ ਅਤੇ ਸਮਰ ਨੂੰ ਇੱਥੇ ਮਿਲੋ
ਜੱਫੀ ਪਾਉਂਦੇ ਹੋਏ ਟ੍ਰਿਸੀਆ ਅਤੇ ਚਾਰਲੀ
 

ਤੁਹਾਡੇ ਬੱਚੇ ਦੀ ਅਵਾਜ਼ ਕੰਮ ਕਰਦੀ ਹੋਈ! ਨਵੇਂ GenV and Me ਭਾਸ਼ਾ ਕਾਰਜ

ਚੰਗੇ ਭਾਸ਼ਾਈ ਹੁਨਰ ਮਾਇਨੇ ਰੱਖਦੇ ਹਨ। ਉਹ ਬੱਚਿਆਂ ਦੀ ਸਿੱਖਣ, ਦੋਸਤ ਬਣਾਉਣ ਅਤੇ ਰੋਜ਼ਾਨਾ ਜ਼ਿੰਦਗੀ ਵਿੱਚ ਹਿੱਸਾ ਲੈਣ ਵਿੱਚ ਮਦਦ ਕਰਦੇ ਹਨ। ਪਰ ਦੁਨੀਆ ਭਰ ਵਿੱਚ, ਖੋਜ ਵਿੱਚ ਇੱਕ ਵੱਡਾ ਅੰਤਰ ਹੈ। ਭਾਸ਼ਾ ਜਟਿਲ ਹੈ, ਅਤੇ ਕੋਈ ਵੀ ਇਸਨੂੰ ਲੋੜੀਂਦੇ ਵੱਡੇ ਪੈਮਾਨੇ 'ਤੇ ਮਾਪ ਨਹੀਂ ਪਾਇਆ ਹੈ – ਹੁਣ ਤੱਕ।

 

ਸਾਡੀਆਂ ਨਵੀਆਂ ਭਾਸ਼ਾ ਵਾਲੀਆਂ ਖੇਡਾਂ 4 ਸਾਲ ਦੇ ਬੱਚਿਆਂ ਲਈ GenV and Me ਵਿੱਚ ਹੋਣਗੀਆਂ।
ਉਹ ਸਕ੍ਰੀਨ 'ਤੇ ਦਿਖਾਈ ਦੇਣਗੀਆਂ – ਜਿਵੇਂ ਕਿ ਤੁਹਾਡੇ ਬੱਚੇ ਦੁਆਰਾ ਵਰਣਨ ਕੀਤੇ ਜਾਣ ਲਈ ਕੋਈ ਤਸਵੀਰ। ਤੁਹਾਡੀ ਡਿਵਾਈਸ ਉਹਨਾਂ ਦੀ ਕਹੀ ਗੱਲ ਰਿਕਾਰਡ ਕਰੇਗੀ।
ਇਹ ਖੇਡਾਂ ਇਹ ਸਮਝਣ ਵਿੱਚ ਮਦਦ ਕਰਣਗੀਆਂ ਕਿ ਭਾਸ਼ਾ ਕਿਵੇਂ ਵਧਦੀ ਹੈ। ਉਹ ਉਨ੍ਹਾਂ ਬੱਚਿਆਂ ਨੂੰ ਲੱਭਣ ਵਿੱਚ ਵੀ ਮਦਦ ਕਰ ਸਕਦੀਆਂ ਹਨ ਜਿਨ੍ਹਾਂ ਨੂੰ ਸਕੂਲ ਸ਼ੁਰੂ ਕਰਨ ਤੋਂ ਪਹਿਲਾਂ ਵਾਧੂ ਮਦਦ ਦੀ ਲੋੜ ਹੋ ਸਕਦੀ ਹੈ।
ਇਹਨਾਂ ਖੇਡਾਂ ਦੀ ਜਾਂਚ ਕਰਨ ਵਿੱਚ ਸਾਡੀ ਮਦਦ ਕਰਨ ਵਾਲੇ ਸਾਰੇ ਪਰਿਵਾਰਾਂ ਦਾ ਧੰਨਵਾਦ। ਅਸੀਂ ਉਮੀਦ ਕਰਦੇ ਹਾਂ ਕਿ ਸਾਰੇ GenV ਬੱਚੇ ਇਨ੍ਹਾਂ ਦਾ ਆਨੰਦ ਮਾਣਨਗੇ!

ਭਾਸ਼ਾ ਕਾਰਜ ਦਾ ਸਕ੍ਰੀਨਸ਼ੌਟ
ਇੱਥੇ GenV and Me ਭਾਸ਼ਾ ਕਾਰਜ ਨੂੰ ਅਮਲ ਵਿੱਚ ਦੇਖੋ

ਕੀ ਤੁਹਾਡਾ ਬੱਚਾ ਛੇਤੀ ਹੀ 3 ਜਾਂ 4 ਸਾਲ ਦਾ ਹੋਣ ਵਾਲਾ ਹੈ?
ਸੁਝਾਅ! ਜਦੋਂ ਅਸੀਂ ਤੁਹਾਡੇ ਬੱਚੇ ਦੇ ਵਾਧੇ ਬਾਰੇ ਦੁਬਾਰਾ ਪੁੱਛਦੇ ਹਾਂ ਤਾਂ 3 ਅਤੇ 4 ਸਾਲ ਦੇ GenV and Me ਸਰਵੇਖਣਾਂ ਦੇ ਜਵਾਬ ਦਿੰਦੇ ਸਮੇਂ ਆਪਣੇ ਬੱਚੇ ਦੀ ਗ੍ਰੀਨ ਬੁੱਕ ਕੋਲ ਰੱਖੋ। 

 
 

GenV ਕਿਡਜ਼ ਕਾਰਨਰ ਆ ਰਿਹਾ ਹੈ!

ਮੇਜ਼ 'ਤੇ ਬੈਠਾ ਚਾਰਲੀ

ਅਸੀਂ ਆਪਣੀ ਵੈਬਸਾਈਟ 'ਤੇ ਬੱਚਿਆਂ ਲਈ ਇੱਕ ਖਾਸ ਜਗ੍ਹਾ ਬਣਾਉਣ ਲਈ ਉਤਸ਼ਾਹਿਤ ਹਾਂ!

GenV ਕਿਡਜ਼ ਕਾਰਨਰ ਵਿੱਚ ਤੁਹਾਡੇ ਬੱਚੇ ਦੇ ਆਨੰਦ ਲਈ GenV ਰੰਗ ਕਰਨ ਵਾਲੇ ਪੰਨਿਆਂ ਦੇ ਨਾਲ ਸ਼ੁਰੂ ਹੁੰਦੇ ਹੋਏ ਮਜ਼ੇਦਾਰ ਗਤੀਵਿਧੀਆਂ ਹੋਣਗੀਆਂ। ਇਹ ਖੇਡਣ, ਪੜਚੋਲ ਕਰਨ, ਅਤੇ ਖੋਜਣ ਦੀ ਥਾਂ ਹੈ – ਅਤੇ ਆਪਣੇ ਪਰਿਵਾਰ ਨਾਲ ਮਿਲ ਕੇ ਮਸਤੀ ਕਰੋ!

ਤੁਹਾਡੇ ਕੋਲ ਸਾਂਝਾ ਕਰਨ ਲਈ ਕੋਈ ਮਾਸਟਰਪੀਸ ਹੈ? ਅਸੀਂ ਇਸ ਨੂੰ ਦੇਖਣਾ ਚਾਹਾਂਗੇ – ਸਾਨੂੰ ਇਹ ਇੱਥੇ ਭੇਜੋ!
 
 

ਸਾਡੇ 5ਵੇਂ ਜਨਮਦਿਨ ਦੇ ਈ-ਕਾਰਡ ਲਈ ਇੱਕ ਬਿਲਕੁਲ ਨਵਾਂ ਰੂਪ!

ਜਨਮਦਿਨ ਦੀਆਂ ਮੋਮਬੱਤੀਆਂ

ਪੰਜ ਇੱਕ ਵੱਡਾ ਮੀਲ-ਪੱਥਰ ਹੈ, ਇਸ ਲਈ ਅਸੀਂ ਆਪਣੇ ਈ-ਕਾਰਡ ਨੂੰ ਵਾਧੂ ਰਚਨਾਤਮਕ ਬਣਾਇਆ ਹੈ। ਸਾਨੂੰ ਉਮੀਦ ਹੈ ਕਿ ਇਹ ਤੁਹਾਡੇ ਪਰਿਵਾਰ ਦੇ ਚਿਹਰੇ ਤੇ ਮੁਸਕਰਾਹਟਾਂ ਲਿਆਵੇਗਾ ਅਤੇ ਇਸ ਖਾਸ ਦਿਨ ਨੂੰ ਮਨਾਉਣਾ ਹੋਰ ਵੀ ਖੁਸ਼ਹਾਲ ਬਣਾਵੇਗਾ!

ਆਪਣੇ ਜਨਮਦਿਨ ਦੀਆਂ ਮੁਸਕਰਾਹਟਾਂ ਅਤੇ ਰੰਗੀਨ ਰਚਨਾਵਾਂ ਨੂੰ ਇੱਥੇ ਸਾਂਝਾ ਕਰੋ!
 

GenV ਵੱਲੋਂ ਸੀਜ਼ਨ ਦੀਆਂ ਸ਼ੁਭਕਾਮਨਾਵਾਂ

GenV ਵਿਖੇ ਸਾਡੇ ਸਾਰਿਆਂ ਵੱਲੋਂ ਛੁੱਟੀਆਂ ਅਤੇ ਨਵੇਂ ਸਾਲ ਦੀਆਂ ਸ਼ੁਭਕਾਮਨਾਵਾਂ! ਤੁਹਾਡੇ ਪਰਿਵਾਰ ਲਈ ਸੁਰੱਖਿਅਤ, ਹਾਸੇ-ਮਜ਼ਾਕ ਅਤੇ ਮਸਤੀ ਨਾਲ ਭਰੇ ਧੁੱਪ ਵਾਲੇ ਦਿਨਾਂ ਦੀ ਕਾਮਨਾ ਕਰਦੇ ਹਾਂ।

GenV ਦਫਤਰ ਸ਼ੁੱਕਰਵਾਰ 19 ਦਸੰਬਰ 2025 ਤੋਂ ਸੋਮਵਾਰ 5 ਜਨਵਰੀ 2026 ਤੱਕ ਬੰਦ ਰਹੇਗਾ। ਜੇ ਤੁਸੀਂ ਬ੍ਰੇਕ ਦੌਰਾਨ ਸਾਡੇ ਨਾਲ ਸੰਪਰਕ ਕਰਦੇ ਹੋ, ਤਾਂ ਅਸੀਂ ਵਾਪਸ ਆਉਣ ਤੇ ਜਿੰਨੀ ਛੇਤੀ ਹੋ ਸਕੇ ਤੁਹਾਡੇ ਨਾਲ ਸੰਪਰਕ ਕਰਾਂਗੇ।

ਮੁਸਕਰਾਉਂਦਾ ਸੂਰਜ
 

GenV ਭਾਗੀਦਾਰ ਸਲਾਹਕਾਰ ਪੈਨਲ - GenV ਦੇ ਭਵਿੱਖ ਨੂੰ ਆਕਾਰ ਦੇਣ ਵਿੱਚ ਸਾਡੀ ਮਦਦ ਕਰੋ - ਆਪਣੀ ਭਾਸ਼ਾ ਵਿੱਚ!

ਅਸੀਂ ਸਾਡੇ GenV ਭਾਗੀਦਾਰ ਸਲਾਹਕਾਰੀ ਪੈਨਲ ਵਿੱਚ ਸ਼ਾਮਲ ਹੋਣ ਲਈ [ਪੰਜਾਬੀ] ਬੋਲਣ ਵਾਲੇ ਮਾਪਿਆਂ ਦੀ ਭਾਲ ਕਰ ਰਹੇ ਹਾਂ। ਇਹ ਪੈਨਲ ਤੁਹਾਨੂੰ ਇਹ ਦੱਸਣ ਦਾ ਮੌਕਾ ਦਿੰਦਾ ਹੈ ਕਿ ਅਸੀਂ ਕੀ ਵਧੀਆ ਕਰ ਰਹੇ ਹਾਂ, ਅਸੀਂ ਕੀ ਬਿਹਤਰ ਕਰ ਸਕਦੇ ਹਾਂ, ਅਤੇ ਸਾਨੂੰ GenV ਕਿਵੇਂ ਚਲਾਉਣਾ ਚਾਹੀਦਾ ਹੈ। ਇੱਥੇ ਹੋਰ ਜਾਣੋ ਅਤੇ ਸਾਈਨ ਅੱਪ ਕਰੋ।

ਸੁਆਲ ਜਾਂ ਫੀਡਬੈਕ ਹੈ?

ਤੁਹਾਡੇ ਸੰਪਰਕ ਵੇਰਵੇ ਬਦਲ ਗਏ ਹਨ? ਕਿਰਪਾ ਕਰਕੇ ਇਸ ਤੇ GenV ਟੀਮ ਨਾਲ ਸੰਪਰਕ ਕਰੋ:

ਫੋਨ: 1800 GEN VVV (1800 436 888) 
ਈਮੇਲ: genv@mcri.edu.au 
ਵੈਬਸਾਈਟ: www.genv.org.au

ਸਾਡੇ ਸੋਸ਼ਲ ਮੀਡੀਆ ਰਾਹੀਂ GenV ਬਾਰੇ ਤਾਜ਼ਾ ਜਾਣਕਾਰੀ ਰੱਖੋ:

FacebookInstagramTwitterYouTube
GenV ਲੋਗੋ

GenV ਦੀ ਅਗਵਾਈ Murdoch Children’s Research Institute (MCRI) ਵੱਲੋਂ ਕੀਤੀ ਜਾਂਦੀ ਹੈ, ਇਸ ਨੂੰ ਦਿ ਰੋਇਲ ਚਿਲਡਰਨਜ਼ ਹਸਪਤਾਲ (Royal Children’s Hospital) ਅਤੇ ਦਿ ਯੂਨੀਵਰਸਿਟੀ ਆਫ਼ ਮੈਲਬੌਰਨ (The University of Melbourne) ਦਾ ਸਮਰਥਨ ਪ੍ਰਾਪਤ ਹੈ, ਅਤੇ ਪੌਲ ਰਾਮਸੇ ਫਾਊਂਡੇਸ਼ਨ (Paul Ramsay Foundation), ਵਿਕਟੋਰੀਅਨ ਸਰਕਾਰ (Victorian Government), ਦਿ ਰਾਇਲ ਚਿਲਡਰਨਜ਼ ਹਸਪਤਾਲ ਫਾਊਂਡੇਸ਼ਨ (The Royal Children’s Hospital Foundation), ਨੈਸ਼ਨਲ ਹੈਲਥ ਐਂਡ ਮੈਡੀਕਲ ਰਿਸਰਚ ਕੌਂਸਲ (National Health and Medical Research Council) ਅਤੇ ਮੈਡੀਕਲ ਰਿਸਰਚ ਫਿਊਚਰ ਫੰਡ (Medical Research Future Fund) ਤੋਂ ਪੈਸਾ ਮਿਲਦਾ ਹੈ।

GenV ਸਮਰਥਕਾਂ ਅਤੇ ਭਾਈਵਾਲਾਂ ਦੇ ਲੋਗੋ
 
 
 
  Forward 

ਜਨਰੇਸ਼ਨ ਵਿਕਟੋਰੀਆ (Generation Victoria), Murdoch Children's Research Institute

The Royal Children's Hospital

50 Flemington Road, Parkville VIC 3052

 

Copyright © 2025 Generation Victoria

 

GenV ਟ੍ਰਡੀਸ਼ਨਲ ਕਸਟੋਡੀਅਨਸ ਆਫ ਦਾ ਲੈਂਡਸ ਨੂੰ ਸਵੀਕਾਰ ਕਰਦਾ ਹੈ ਜਿਸ ਤੇ ਅਸੀਂ ਪੂਰੇ ਵਿਕਟੋਰੀਆ ਵਿੱਚ ਕੰਮ ਕਰਦੇ ਹਾਂ। ਅਸੀਂ ਉਨ੍ਹਾਂ ਦੇ ਬੀਤੇ ਸਮੇਂ ਦੇ, ਮੌਜੂਦਾ ਸਮੇਂ ਦੇ ਅਤੇ ਉਭਰ ਰਹੇ ਬਜ਼ੁਰਗਾਂ ਨੂੰ ਆਪਣਾ ਸਤਿਕਾਰ ਦਿੰਦੇ ਹਾਂ।

 

ਤੁਹਾਨੂੰ ਇਹ ਈਮੇਲ ਇਸ ਲਈ ਮਿਲ ਰਹੀ ਹੈ ਕਿਉਂਕਿ ਤੁਸੀਂ GenV ਦਾ ਹਿੱਸਾ ਹੋ। ਜੇਕਰ ਤੁਸੀਂ ਗਾਹਕੀ ਰੱਦ ਕਰਦੇ ਹੋ, ਤਾਂ ਅਸੀਂ ਇਸ ਤਰ੍ਹਾਂ ਦੇ GenV ਸੁਨੇਹੇ ਭੇਜਣਾ ਬੰਦ ਕਰ ਦੇਵਾਂਗੇ। ਤੁਹਾਨੂੰ ਅਜੇ ਵੀ ਹੋਰ ਸੁਨੇਹੇ ਜਾਂ ਸੱਦੇ ਮਿਲ ਸਕਦੇ ਹਨ। ਅਸੀਂ ਤੁਹਾਨੂੰ GenV ਸਰਵੇਖਣ ਭੇਜਾਂਗੇ ਜਦੋਂ ਤੱਕ ਤੁਸੀਂ ਸਾਨੂੰ ਅਜਿਹਾ ਨਾ ਕਰਨ ਲਈ ਨਹੀਂ ਕਹਿੰਦੇ। ਮਦਦ ਦੀ ਲੋੜ ਹੈ ਜਾਂ ਕੋਈ ਸਵਾਲ ਹੈ? ਸਾਡੇ ਨਾਲ ਸੰਪਰਕ ਕਰੋ:

  • ਫੋਨ: 1800 GEN VVV (1800 436 888) 
  • ਈਮੇਲ: genv@mcri.edu.au 
  • ਵੈਬਸਾਈਟ: www.genv.org.au

 

MCRI ਨਿੱਜਤਾ ਨੀਤੀ | ਸਾਡੇ ਨਾਲ ਸੰਪਰਕ ਕਰੋ

 

Unsubscribe